ਔਰਤ ਨੇ ਪੁਲਿਸ ’ਤੇ ਉਸ ਦੇ ਲੜਕੇ ਦੀ ਕੁੱਟਮਾਰ ਕਰਨ ਦੇ ਲਾਏ ਦੋਸ਼

0
134

ਬਠਿੰਡਾ ਰਾਜ ਕੁਮਾਰ
ਇੱਕ ਔਰਤ ਨੇ ਜਿਲ੍ਹਾ ਪੁਲਿਸ ’ਤੇ ਆਪਣੇ ਲੜਕੇ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਕੇ ਉਲਟਾ ਉਸਦੇ ਦੋ ਲੜਕਿਆਂ ’ਤੇ ਹੀ ਛੇੜਛਾੜ ਦਾ ਮਾਮਲਾ ਦਰਜ਼ ਕਰਨ ਦੇ ਦੋਸ਼ ਲਾਏ ਹਨ। ਇਸ ਮਾਮਲੇ ਸਬੰਧੀ ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਥਾਨਕ ਸ਼ਹੀਦ ਬੇਅੰਤ ਸਿੰਘ ਨਗਰ ਦੀ ਵਸਨੀਕ ਸੁਕੁਮਾਰੀ ਨੇ ਦੱਸਿਆ ਕਿ ਉਸਦਾ ਲੜਕਾ ਨਰੇਸ਼ ਕੁਮਾਰ ਜਿਸਦੀ ਕੁੱਝ ਨਸ਼ਾ ਤਸਕਰਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ, ਪਰ ਪੁਲਿਸ ਨੇ ਦੋਸ਼ੀਆਂ ਖਿਲਾਫ ਕਰਨ ਦੀ ਬਜਾਏ ਇੱਕ ਔਰਤ ਗੀਤਾ ਦੇਵੀ ਦੇ ਬਿਆਨਾਂ ਦੇ ਅਧਾਰ ’ਤੇ ਉਸਦੇ ਲੜਕੇ ’ਨਰੇਸ਼ ਕੁਮਾਰ ਅਤੇ ਮੰਗ ਉਰਫ ਰੈਪੋ ਤੇ ਹੀ ਛੇੜਛਾੜ ਦਾ ਮੁਕੱਦਮਾ ਦਰਜ਼ ਕਰ ਦਿੱਤਾ।ਉਕਤ ਔਰਤ ਨੇ ਸਿਵਲ ਹਸਪਤਾਲ ਬਠਿੰਡਾ ਦਾ ਰਿਕਾਰਡ ਦਿਖਾਉਂਦਿਆਂ ਕਿਹਾ ਕਿ , ਜਿਸ ਦਿਨ ਇਹ ਮਾਮਲਾ ਦਰਜ਼ ਕੀਤਾ ਗਿਆ ਉਸਦਾ ਲੜਕਾ ਹਸਪਤਾਲ ’ਚ ਸੀ। ਪੀੜਤਾ ਨੇ ਕਿਹਾ ਕਿ ਗੀਤਾ ਦੇਵੀ ਅਤੇ ਉਸਦਾ ਪਰਿਵਾਰ ਉਸਨੂੰ ਜੇਲ੍ਹ ਭਿਜਵਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਅਜਿਹਾ ਹੀ ਕਰਦਿਆਂ ਉਨ੍ਹਾਂ ਝੂਠੇ ਮੁਕੱਦਮੇ ’ਚ ਫਸਾ ਕੇ ਦੋਵੇਂ ਲੜਕਿਆਂ ਨੂੰ ਜੇਲ੍ਹ ਭਿਜਵਾ ਦਿੱਤਾ। ਪੀੜਤਾ ਨੇ ਦੱਸਿਆ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਉਸ ਵੱਲੋਂ ਐਸ ਐਸ ਪੀ ਬਠਿੰਡਾ ਨੂੰ ਦਰਖਾਸਤ ਦਿੱਤੀ ਹੈ, ਪਰ ਅਜੇ ਤੱਕ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਨਹੀਂ ਕਰਵਾਈ ਗਈ, ਜਿਸਦੇ ਚਲਦਿਆਂ ਉਸਦੇ ਲੜਕਿਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀੜਤਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ ਜੀ ਪੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਲਾਲ ਜਾਂਚ ਕਰਦਿਆਂ ਅਸਲ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਇਨਸਾਫ ਦੁਆਇਆ ਜਾਵੇ।