ਔਰਤ ਦੀਆਂ ਮੋਟਰਸਾਈਕਲ ਸਵਾਰਾਂ ਨੇ ਝਪਟੀਆਂ ਵਾਲੀਆਂ

0
123

ਸੰਗਤ ਮੰਡੀ ਚਰਨਜੀਤ ਮਛਾਣਾ
ਬਠਿੰਡਾ ਡੱਬਵਾਲੀ ਰਾਸਟਰੀ ਮਾਰਗ ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿੰਡ ਗਹਿਰੀ ਬੁੱਟਰ ਦੀ ਔਰਤ ਦੀਆਂ ਵਾਲੀਆਂ ਪੁੱਟਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਗਹਿਰੀ ਬੁੱਟਰ ਦੀਆਂ ਸੋਨੇ ਦੀਆਂ ਵਾਲੀਆਂ ਦੋ ਕਿ ਦੋ ਤੋਲੇ ਦੀਆਂ ਸਨ ਜਿਸ ਨੂੰ ਦੋ ਅਣਪਛਾਤੇ ਪਲਸਰ ਮੋਟਰ ਸਾਈਕਲ ਸਵਾਰ ਕੰਨਾਂ ਚੋਂ ਪੱਟ ਕੇ ਕੇ ਸੰਗਤ ਕੈਂਚੀਆਂ ਵੱਲ ਫਰਾਰ ਹੋ ਗਏ। ਪੀੜਤ ਔਰਤ ਦੇ ਲੜਕੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਤਾ ਸੁਖਦੇਵ ਕੌਰ ਪਿੰਡ ਵਿਚਲੇ ਮੈਡੀਕਲ ਸਟੋਰ ਤੋਂ ਆਪਣੀ ਦਵਾਈ ਲੈ ਕੇ ਪੈਦਲ ਘਰ ਨੂੰ ਜਾ ਰਹੀ ਸੀ ਕਿ ਪਿੱਛੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਿਨ੍ਹਾਂ ਨੇ ਆਪਣੇ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਉਤਾਰੀਆਂ ਹੋਈਆਂ ਸਨ, ਮਾਤਾ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਪੁੱਟਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ । ਜਦ ਇਸ ਘਟਨਾ ਦੇ ਸਬੰਧ ਵਿੱਚ ਸੰਗਤ ਥਾਣਾ ਮੁਖੀ ਦਲਜੀਤ ਸਿੰਘ ਬਰਾੜ ਨਾਲ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਜਲਦ ਹੀ ਇਹਨਾਂ ਚੋਰਾ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।