ਔਰਤ ਕਿਸਾਨ ਦਿਵਸ ਮੌਕੇ ਹਰਜੀਤ ਗਰੇਵਾਲ ਦੇ ਜੱਦੀ ਪਿੰਡ ਧਨੌਲਾ ਵਿਖੇ ਸੰਘਰਸ਼ੀ ਔਰਤਾਂ ਦਾ ਆਇਆ ਹੜ੍ਹ

0
77

ਧਨੌਲਾ ਸੁਖਚੈਨ ਧਨੌਲਾ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਮਾਰੂ ਆਰਡੀਨੈਂਸ ਨੂੰ ਲੈਕੇ ਅੱਜ “ਮਹਿਲਾ ਦਿਵਸ’’ ਤੇ ਵੱਡੀ ਤਦਾਦ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਜੱਦੀ ਪਿੰਡ ਧਨੌਲਾ ਦੀ ਅਨਾਜ ਮੰਡੀ ਵਿੱਚ ਵਿਸਾਲ ਇਕੱਠ ਕਰਕੇ ਮੋਦੀ ਸਰਕਾਰ ਨੂੰ ਲਲਕਾਰਿਆ । ਅੱਜ ਇੱਥੇ ਪੰਜਾਬ ਦੇ ਪੰਜ ਜਿਲਿਆ ,ਫਤਹਿਗੜ੍ਹ ਸਾਹਿਬ, ਲੁਧਿਆਣਾ, ਮਾਨਸਾ, ਪਟਿਆਲਾ, ਸੰਗਰੂਰ, ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਹੇਠ ਇਕੱਠੀਆਂ ਹੋਈਆਂ ਔਰਤਾਂ ਵਿੱਚ ਜਜਬਾ ਤੇ ਜੋਸ ਸਾਫ ਝਲਕ ਰਿਹਾ ਸੀ ਹਜਾਰਾਂ ਦੀ ਗਿਣਤੀ ਇੱਕਠੀਆ ਹੋਈਆਂ ਔਰਤਾਂ ਨੂੰ ਨਵਜੋਤ ਕੋਰ ਚੰਨੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ, ਮਜ਼ਦੂਰ ਤੇ ਕਿਰਸਾਨੀ ਨੂੰ ਬਚਾਉਣ ਲਈ ਸਾਡੇ ਸਿਰ ਦੇ ਸਾਈਂ ਦਿੱਲੀ ਵਿੱਚ ਸੰਘਰਸ਼ ਕਰ ਰਹੇ ਹਨ ਇਸ ਸੰਘਰਸ਼ ਵਿੱਚ 70 ਤੋਂ ਵੱਧ ਕਿਸਾਨ ਸਹੀਦ ਹੋਏ ਹਨ ਪਰ ਦਿੱਲੀ ਦੇ ਤਖਤ ਤੇ ਕਾਬਜ ਮੋਦੀ ਸਰਕਾਰ ਆਪਣੇ ਅੜੀਅਲ ਰਵੱਈਏ ਨੂੰ ਛੱਡ ਨਹੀਂ ਰਹੀ ।ਉਨ੍ਹਾਂ ਕਿਹਾ ਕਿਸੇ ਨਾਪਾਕ ਕਾਰਵਾਈਆਂ ਨਾਲ ਸੰਘਰਸ਼ ਦਬਾਇਆ ਨਹੀਂ ਜਾ ਸਕਦਾ ਇਸ ਮੋਕੋ ਔਰਤ ਵਿੰਗ ਦੀ ਆਗੂ ਬਲਜੀਤ ਕੌਰ ਭੱਠਲ ਤੇ ਕਮਲਜੀਤ ਕੋਰੁ ਬਰਨਾਲਾ ਨੇ ਕਰਮਜੀਤ ਕੋਰ ਭੈਣੀ ਜੱਸਾ, ਹਰਜਿੰਦਰ ਕੌਰ, ਈਸਰ ਸਿੰਘ ਵਾਲਾ, ਗੁਰਪ੍ਰੀਤ ਕੌਰ ਬਰਾਸ ,ਪਰਮਜੀਤ ਕੌਰ ਬਰਾਸ, ਗੁਰਵਿੰਦਰ ਕੌਰ ਕਾਲੇਕੇ, ਹਰਵਿੰਦਰ ਕੌਰ, ਆਦਿ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਾਨੂੰਨਾਂ ਚ ਤਜਵੀਜ਼ਤ ਸੋਧਾਂ ਨੂੰ ਰੱਦ ਕਰਨ ਦਾ ਅਰਥ ਇਹ ਹੈ ਕਿ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦੇ ਦਾਖਲੇ ਨੂੰ ਰੋਕਣ ਦੀ ਪਹੁੰਚ ਹੈ। ਇਨ੍ਹਾਂ ਸੋਧਾਂ ਨਾਲ ਵੀ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦਾ ਦਾਖਲਾ ਖੁੱਲ੍ਹਾ ਹੀ ਰਹਿੰਦਾ ਹੈ। ਇਹ ਦਾਖਲਾ ਬੰਦ ਕਰਨ ਲਈ ਕਾਨੂੰਨ ਰੱਦ ਕਰਨ ਦੀ ਹੀ ਜ਼ਰੂਰਤ ਬਣਦੀ ਹੈ ਇਸ ਸਮੇਂ ਜਰਨੈਲ ਸਿੰਘ ਬਦਰਾ, ਮਾਸਟਰ ਹਰਦੀਪ ਸਿੰਘ ਟੱਲੇਵਾਲ, ਇਕਾਈ ਧਨੌਲਾ ਦੀ ਪ੍ਰਧਾਨ ਲਖਵੀਰ ਕੋਰ, ਜਗਤਾਰ ਸਿੰਘ ਕਾਲਾਝਾੜ, ਆਦਿ ਨੇ ਆਪਣੇ ਵਿਚਾਰ ਰੱਖੇ ਇਸ ਮੋਕੋ ਇੰਦਰਜੀਤ ਸਿੰਘ ਝੰਬਰ,ਚਮਕੌਰ ਸਿੰਘ, ਗਗਨਦੀਪ , ਜਤਿੰਦਰ ਸਿੰਘ ਬਲਵਿੰਦਰ ਸਿੰਘ ਕਾਲਾ , ਜੁਆਲਾ ਸਿੰਘ ,ਆਦਿ ਹਾਜ਼ਰ ਸਨ।