ਐੱਮ.ਆਰ. ਨੇ ਤੈਰਾਕੀ ਮੁਕਾਬਲੇ ’ਚ ਮਾਰੀਆਂ ਮੱਲਾਂ

0
901

ਆਦਮਪੁਰ/ਸ਼ਾਮ ਚੁਰਾਸੀ – ਰਣਦੀਪ ਕੁਮਾਰ ਸਿੱਧੂ, ਗੁਰਮੀਤ ਨਾਹਲਾ
ਆਦਮਪੁਰ ਸੀ ਬੀ ਐਸ ਈ ਬੋਰਡ ਦੁਆਰਾ ਕਰਵਾਏ ਜਾ ਰਹੇ ਸਹੋਦਿਆ ਸਵੀਮਿੰਗ ਮੁਕਾਬਲੇ 2019 ਵਿੱਚ ਐਮ ਆਰ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਮੱਲਾਂ ਮਾਰ ਕੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ ਐਮ ਆਰ ਸਕੂਲ ਦੇ ਕੁਲ 32 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਹਨਾਂ ਵਿਚੋਂ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਵਧਿਆ ਪ੍ਰਦਰਸ਼ਨ ਕਰ ਕੇ 35 ਕਾਂਸੇ ਅਤੇ ਚਾਂਦੀ ਦੇ ਮੈਡਲ ਪ੍ਰਾਪਤ ਕੀਤੇ। ਇਹ ਤੈਰਾਕੀ ਮੁਕਾਬਲੇ ਜਲੰਧਰ ਵਿਖੇ ਕਰਵਾਏ ਗਏ। ਕੁੜੀਆਂ ਵਿਚੋਂ ਸੁਖਨਪ੍ਰੀਤ, ਨਵਦੀਪ, ਦੀਆ ਪਵਾਰ, ਗੁਰਲੀਨ, ਅੰਜਲੀ, ਦਿਲਪ੍ਰੀਤ, ਹਰਸ਼ਿਤਾ, ਸਿਮਰਨ, ਮੁਸਕਾਨ, ਨਵਜੋਤ ਕੌਰ, ਗੁਰਸਿਮਰਨ ਕੌਰ ਅਤੇ ਜੀਆ ਮਿਸ਼ਰਾ ਨੂੰ ਕਾਂਸੇ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ। ਸਿਮਰਨ ਅਤੇ ਮੁਸਕਾਨ ਨੇ ਚਾਂਦੀ ਦੇ ਮੈਡਲ ਪ੍ਰਾਪਤ ਕੀਤੇ। ਲੜਕਿਆਂ ਵਿਚੋਂ ਜਪਨੀਤ ਸਿੰਘ ਤੇ ਦਮਨ ਨੂੰ ਚਾਂਦੀ ਦਾ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਜਸਮੀਤ, ਕਮਲਜੋਤ, ਚਿਰਾਗ, ਹਰਮੀਤ, ਜਸਰਾਜ, ਪਾਰਸ, ਗੁਰਸਿਮਰਨ ਅਤੇ ਦਿਸ਼ਾਂਤ ਨੇ ਕਾਂਸੇ ਦੇ ਮੈਡਲ ਪ੍ਰਾਪਤ ਕੀਤੇ। ਇਸ ਮੌਕੇ ਤੇ ਸਕੂਲ ਦੇ ਪਿ੍ਰੰਸੀਪਲ ਸ਼੍ਰੀ ਨਵਦੀਪ ਵਸ਼ਿਸ਼ਟ ਮੁੱਖ ਅਧਿਆਪਕਾ ਸ਼੍ਰੀਮਤੀ ਮੰਜੂ ਕਾਲਰਾ ਜੀ ਨੇ ਬੱਚਿਆਂ ਨੂੰ ਇਹੋ ਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਤੈਰਾਕੀ ਮੁਕਾਬਲੇ ਵਿੱਚ ਕੋਚ ਰਮਨ ਸ਼ਰਮਾ, ਮੈਡਮ ਜਸਵੀਰ ਕੌਰ, ਪੂਲ ਮੈਨੇਜਰ ਰਵੀ ਕੁਮਾਰ, ਕਮਲ ਠਾਕੁਰ, ਸ਼ਲਿੰਦਰ ਪਾਲ, ਪੂਜਾ, ਸਰਧਾ ਸਿੰਘ, ਮੋਹਿਤ, ਪ੍ਰਬੋਧ ਅੱਗਰਵਾਲ, ਨਰਿੰਦਰ ਕੁਮਾਰ, ਜਗਦੀਪ ਸਿੰਘ, ਸਲਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।