ਐਸਡੀ ਕਾਲਜ ਵਿਖੇ ਨਾਰੀ ਦਾ ਦਰਜਾ ਵਿਸ਼ੇ ’ਤੇ ਪ੍ਰਤੀਯੋਗਿਤਾ

0
168

ਜਲੰਧਰ ਰਮੇਸ਼ ਭਗਤ
ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵੂਮੈਨ, ਜਲੰਧਰ ਦੇ ਪੋਲੀਟੀਕਲ ਸਾਇੰਸ ਵਿਭਾਗ ਦੀ ਪੋਲੀਟੀਕਲ ਸਾਇੰਸ ਐਸੋਸੀਏਸ਼ਨ ਦੁਆਰਾ ਭਾਰਤੀ ਸਮਾਜ ਵਿਚ ਨਾਰੀ ਦਾ ਦਰਜਾ ਵਿਸ਼ੇ ਤੇ ਇਕ ਵਾਦ-ਵਿਵਾਦ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿੱਚ ਵਿਭਿੰਨ ਸਟਰੀਮਜ਼ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ। ਉਹਨਾਂ ਨੇ ਇਸ ਵਿਸ਼ੇ ਦੇ ਹੱਕ ਅਤੇ ਵਿਰੋਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰਤੀਯੋਗਿਤਾ ਵਿਚ ਲਗਭਗ 20 ਟੀਮਾਂ ਨੇ ਹਿੱਸਾ ਲਿਆ। ਕੁਮਾਰੀ ਸ਼ਿਵਾਨੀ (ਸਮੈਸਟਰ ਪੰਜਵਾਂ) ਅਤੇ ਹਿਮਾਂਸ਼ੀ (ਤੀਜਾ ਸਮੈਸਟਰ) ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਉਮੰਗ ਅਤੇ ਰੇਨੂੰ (ਸਮੈਸਟਰ ਪਹਿਲਾ) ਨੇ ਇਕ ਮੁਕਾਬਲੇ ਵਿਚ ਦੁਜਾ ਸਥਾਨ ਪ੍ਰਾਪਤ ਕੀਤਾ। ਪਿ੍ਰੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਵਿਸ਼ੇ ਸੰਬੰਧੀ ਤਰਕਸ਼ੀਲਤਾ ਲਈ ਵਧਾਈ ਦਿੱਤੀ ਅਤ ਭਵਿੱਖ ਵਿੱਚ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਜੇਤੂਆਂ ਨੂੰ ਇਨਾਮ ਵੰਡੇ। ਪੋਲੀਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਤਿ੍ਰਪਤਾ ਹਾਂਡਾ ਨੇ ਇਸ ਮੁਕਾਬਲੇ ਦਾ ਆਯੋਜਨ ਕੀਤਾ ਅਤੇ ਸੀਨੀਅਰ ਪ੍ਰੋ. ਸ਼੍ਰੀਮਤੀ ਸੁਰਿੰਦਰ ਕੌਰ ਨਰੂਲਾ ਨੇ ਜੱਜ ਦੀ ਭੂਮਿਕਾ ਨਿਭਾਈ।