ਐਲਫਾ ਤੇ ਡੈਲਟਾ ਵੇਰੀਐਂਟ ਦੋਨਾਂ ਤੇ ਅਸਰਦਾਰ ਹੈ ਕੋਵੈਕਸੀਨ: ਅਮਰੀਕਾ ਦੇ NIH ਦਾ ਸ਼ੋਧ

ਵਾਸ਼ਿੰਗਟਨ: ਭਾਰਤ ਬਾਓਟੈਕ (Bharat Biotech) ਵਿੱਚ ਤਿਆਰ ਹੋਈ ਵੈਕਸੀਨ ਕੋਵੈਕਸੀਨ (Covaxin) ਕੋਰੋਨਾਂ ਵਾਇਰਸ (Coronavirus) ਦੇ ਐਲਫਾ (Alpha) ਤੇ ਡੈਲਟਾ (Delta) ਵੇਰੀਐਂਟ ਦੋਨਾਂ ਉੱਤੇ ਅਸਰਦਾਰ ਹੈ। ਇਹ ਸ਼ੋਧ ਅਮਰੀਕਾ ਦੀ ਚੋਟੀ ਦੀ ਸ਼ੋਧ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (National Institute of Health) ਵੱਲੋਂ ਦਾਅਵਾ ਕੀਤਾ ਗਿਆ ਹੈ। NIH ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਆਰਥਿਕ ਤੌਰ ਤੇ ਮਦਦ ਤੋਂ ਬਾਅਦ ਤਿਆਰ ਕੀਤੇ ਗਏ ਐਡਜੂਕੈਂਟ ਨੇ ਕੋਵੈਕਸੀਨ ਮੁਟਿਆਰ ਕਰਨ ਵਿੱਚ ਮਦਦ ਕੀਤੀ। ਸਭ ਤੋਂ ਪਹਿਲਾ ਅਲਫ਼ਾ ਵੇਰੀਐਂਟ ਬ੍ਰਿਟੇਨ ਅਤੇ ਡੈਲਟਾ ਵੇਰੀਐਂਟ ਭਾਰਤ ਵਿੱਚ ਪਾਇਆ ਗਿਆ ਸੀ। NIH ਨੇ ਕਿਹਾ ਕਿ ਕੋਵੈਕਸੀਨ ਲਵਾਉਣ ਵਾਲੇ ਲੋਕਾਂ ਦੇ ਬਲੱਡ ਸਿਰਮ ਤੇ ਸ਼ੋਧ ਕੀਤਾ ਗਿਆ। ਇਸ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਕੋਵੈਕਸੀਨ ਜੋ ਐਂਟੀਬਾਡੀ ਤਿਆਰ ਕਰਦੀ ਹੈ ਉਹ SARS-CoV-2 ਦੇ ਅਲਫ਼ਾ (B.1.1.7) ਤੇ ਡੈਲਟਾ (B.1.617) ਵੇਰੀਐਂਟ ਨੂੰ ਅਸਰਦਾਰ ਢੰਗ ਬੇਅਸਰ ਕਰਦਾ ਹੈ।

1.