ਐਮ. ਪੀਜ਼ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਜਾਂ ਅਸਤੀਫਾ ਦੇਣ : ਲੱਖੋਵਾਲ

0
247

ਕੁਹਾੜਾ ਸੁਖਵਿੰਦਰ ਸਿੰਘ ਗਿੱਲ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਪੰਜਾਬ ਦੀ ਮੀਟਿੰਗ ਮਾਸਟਰ ਸ਼ਮਸੇਰ ਸਿੰਘ ਘੰੜੂਆ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫਤਰ ਲੁਧਿਆਣਾ ਵਿਖੇ ਹੋਈ, ਮੀਟਿੰਗ ਵਿੱਚ ਪਾਣੀਆਂ ਦੇ ਮੁੱਦੇ, ਡੈਮ ਸੇਫਟੀ ਬਿੱਲ ਸਮੇਤ ਕਿਸਾਨੀ ਮਸਲੇ ਵਿਚਾਰੇ ਗਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਨੇ ਕਿਹਾ ਪਿਛਲੇ ਦਿਨੀਂ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਅਤੇ ਦਰਿਆਵਾਂ ਤੇ ਕਬਜਾ ਕਰਨ ਲਈ ਡੈਮ ਸੇਫਟੀ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ। ਇਸ ਬਿੱਲ ਤੇ ਚਰਚਾ ਕਰਨ ਸਮੇਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਦੀਆਂ ਢਡੋਰਾ ਪਿੱਟਣ ਵਾਲੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਗੈਰ ਹਾਜ਼ਰ ਰਹਿ ਕੇ ਪੰਜਾਬ ਨਾਲ, ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ, ਇਹ ਸਾਰੇ ਹੀ ਲੋਕ ਸਭਾ ਮੈਂਬਰ ਆਪਣੀ ਪੰਜਾਬ ਪ੍ਰਤੀ ਜ਼ਿੰਮੇਵਾਰੀ ਤੋ ਭੱਜ ਗਏ ਅਗਰ ਅਜੇ ਵੀ ਇਨ੍ਹਾਂ ਲੋਕ ਸਭਾ ਮੈਬਰਾਂ ਦੀ ਜਮੀਰ ਜਾਗਦੀ ਹੈ ਤਾਂ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਡੈਮ ਸੇਫਟੀ ਬਿੱਲ ਦਾ ਜੋਰਦਾਰ ਵਿਰੋਧ ਕਰਨ ਜਾਂ ਫਿਰ ਅਸਤੀਫਾ ਦੇਣ ਕਿਉ ਕਿ ਪੰਜਾਬ ਕੋਲ ਹੋਰ ਹੋਰ ਸੂਬਿਆਂ ਨੂੰ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਪੰਜਾਬ ਵਿੱਚ ਪਹਿਲਾ ਹੀ ਖੇਤਾ ਲਈ ਪਾਣੀ ਦੀ ਵਰਤੋ ਕਰਨ ਨਾਲ ਜਮੀਨ ਹੇਠਲਾ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾ ਜਾ ਰਿਹਾ ਹੈ ਅਗਰ ਇਹ ਬਿੱਲ ਪਾਸ ਹੋ ਗਿਆ ਤਾਂ ਡੈਮਾਂ ਅਤੇ ਦਰਿਆਵਾਂ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਚਲਾ ਜਾਵੇਗਾ। ਜਿੱਥੇ ਪਾਣੀ ਨਾ ਮਿਲਣ ਕਰਕੇ ਪੰਜਾਬ ਦੀ ਜਮੀਨ ਬੰਜਰ ਹੋ ਜਾਵੇਗੀ, ਉੱਥੇ ਪੰਜਾਬ ਦੇ ਲੋਕ ਪਾਣੀ ਪੀਣ ਲਈ ਵੀ ਤਰਸਣਗੇ ਅਤੇ ਇੱਕ-ਇੱਕ ਬੂੰਦ ਮੁੱਲ ਪਾਣੀ ਖ੍ਰੀਦਣ ਲਈ ਮਜਬੂਰ ਹੋਣਗੇ। ਅਗਰ ਸਰਕਾਰ ਨੇ ਕਿਸਾਨਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਾਰ ਖਿਲਾਫ ਇੱਕ ਵੱਡਾ ਸੰਘਰਸ਼ ਸ਼ੁਰੂ ਕਰ ਦੇਵੇਗੀ । ਜਿਲ੍ਹਾ ਹੈਡਕੁਆਟਰਾਂ ਤੇ ਧਰਨੇ ਅਤੇ ਮੰਗ ਪੱਤਰ ਦੇਣ ਲਈ ਰਹਿੰਦੇ ਜ਼ਿਲਿਆਂ ਨੂੰ ਵੀ ਤਰੀਕਾਂ ਦੇ ਦਿੱਤੀਆ ਗਈਆਂ ਹਨ। ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਇਨ੍ਹਾਂ ਧਰਨਿਆਂ ਵਿੱਚ ਵੱਡੀ ਪੱਧਰ ਤੇ ਪਹੁੰਚਣ ਤਾਂ ਜੋ ਸਰਕਾਰ ਨੂੰ ਕਿਸਾਨੀ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਮੀਟਿੰਗ ਵਿੱਚ ਗੁਰਵਿੰਦਰ ਸਿੰਘ ਕੂੰਮ ਕਲਾਂ, ਜਸਵੰਤ ਸਿੰਘ ਬੀਜਾ, ਰਘਵੀਰ ਸਿੰਘ ਕੂੰਮ ਕਲਾਂ, ਗੁਰਚਰਨ ਸਿੰਘ ਹਵਾਸ ਤੋਂ ਇਲਾਵਾ ਹੋਰ ਅਹੁਦੇਦਾਰ ਹਾਜ਼ਰ ਸਨ। ਆਦਿ ਸ਼ਾਮਲ ਹੋਏ ।