ਐਮ.ਜੀ.ਐਨ ਆਦਰਸ਼ ਨਗਰ ਵਿੱਚ ਸੀ.ਬੀ.ਐਸ.ਈ. ਦੁਆਰਾ ਕਪੈਸਿਟੀ ਬਿਲਡਿੰਗ ਪੋ੍ਰਗਰਾਮ

0
254

ਜਲੰਧਰ- ਹਰਪ੍ਰੀਤ ਸਿੰਘ ਲੇਹਿਲ
ਐਮ.ਜੀ.ਐਨ ਪਬਲਿਕ ਸਕੂਲ ਆਦਰਸ਼ ਨਗਰ ਵਿੱਚ ਸੀ.ਬੀ.ਐਸ.ਈ ਦੁਆਰਾ ਕਪੈਸਿਟੀ ਬਿਲਡਿੰਗ ਪੋ੍ਰਗਰਾਮ ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੀ ਸ਼ੁਰੂਆਤ ਜੋ ਜਗਾ ਕੇ ਕੀਤੀ ਗਈ। ਇਸ ਦੇ ਰਿਸੋਰਸ ਪਰਸਨ ਸ੍ਰੀਮਤੀ ਅਨੁਪਮਾ ਸ਼ਰਮਾ (ਰਿਟਾਇਰਡ ਪਿੰ੍ਰ.) ਸਨ। ਸਭ ਤੋਂ ਪਹਿਲਾਂ ਸ਼ਬਦ ਤੁਧ ਆਗੈ ਅਰਦਾਸਿ ਹਮਾਰੀ ਦਾ ਗਾਇਨ ਹੋਇਆ। ਇਸ ਵਰਕਸ਼ਾਪ ਵਿੱਚ ਵੱਖੋ-ਵੱਖਰੀਆਂ ਕਿਰਿਆਵਾਂ ਰਾਹੀਂ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਉਭਾਰਨ ਲਈ ਦੱਸਿਆ ਗਿਆ। ਇਸ ਵਿੱਚ ਵਿਦਿਆਰਥੀਆਂ ਨੂੰ ਸਮਝਣ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਦੂਰ ਕਰਨ ਤੇ ਸਿੱਖਿਆ ਨੂੰ ਸਰਲ ਬਣਾਉਣ ਲਈ ਸਕਾਰਾਤਮਿਕ ਤਰੀਕਿਆਂ ’ਤੇ ਜ਼ੋਰ ਦਿੱਤਾ ਗਿਆ। ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਕਿਸ ਤਰ੍ਹਾਂ ਬਾਹਰ ਕੱਢਣਾ ਹੈ ਅਤੇ ਉਨ੍ਹਾਂ ਨੂੰ ਜਿੰਦਗੀ ਦੀਆਂ ਸੱਚਾਈਆਂ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ ਆਦਿ ਬਾਰੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਗਿਆ। ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਭਾਵਨਾਤਮਿਕ ਤੌਰ ’ਤੇ ਜੁੜਣ ਬਾਰੇ ਵੀ ਦੱਸਿਆ ਗਿਆ ਤਾਂ ਕਿ ਵਿਦਿਆਰਥੀ ਆਪਣੀ ਹਰ ਸਮਸਿਆਵਾਂ ਬਾਰੇ ਅਧਿਆਪਕ ਨਾਲ ਚਰਚਾ ਕਰਕੇ ਉਸ ਸਮੱਸਿਆ ਦਾ ਹੱਲ ਕੱਢ ਸਕਣ। ਇਸ ਮੌਕੇ ’ਤੇ ਪਿੰ੍ਰ. ਸ. ਕੇ ਐਸ ਰੰਧਾਵਾ, ਵਾਇਸ ਪਿੰ੍ਰ. ਸ੍ਰ. ਗੁਰਜੀਤ ਸਿੰਘ ਅਤੇ ਹੈੱਡ ਮਿਸਟਰੈਸ ਸ੍ਰੀਮਤੀ ਸੰਗੀਤਾ ਭਾਟੀਆ ਮੌਜੂਦ ਸਨ। ਉਨ੍ਹਾਂ ਦੁਆਰਾ ਰਿਸੋਰਸ ਪਰਸਨ ਪਿੰ੍ਰ. ਸ੍ਰ. ਕੇ.ਐਸ.ਰੰਧਾਵਾ ਨੂੰ ਰਿਸੋਰਸ ਪਰਸਨ ਸ੍ਰੀਮਤੀ ਅਨੁਪਮਾ ਸ਼ਰਮਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹੋ ਜਿਹੀਆਂ ਵਰਕਸ਼ਾਪ ਦਾ ਆਯੋਜਨ ਹੋਣਾ ਹੈ।