ਐਡਵੋਕੇਟ ਸਤਨਾਮ ਸਿੰਘ ਰਾਹੀ ਹੋਣਗੇ ਹਲਕਾ ਭਦੌੜ ਤੋਂ ਅਕਾਲੀ ਉਮੀਦਵਾਰ

ਤਪਾ ਮੰਡੀ, 8 ਅਗਸਤ ( ਵਿਸ਼ਵਜੀਤ ਸ਼ਰਮਾ )- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਅੱਜ 12 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਜਿਨ੍ਹਾਂ ਵਿੱਚੋ ਹਲਕਾ ਭਦੌੜ ਤੋਂ ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਉਮੀਦਵਾਰ ਐਲਾਨਿਆ ਹੈ। ਜਿਉਂ ਹੀ ਇਹ ਖ਼ਬਰ ਹਲਕਾ ਭਦੌੜ ਦੇ ਅਕਾਲੀ ਵਰਕਰਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਖੁਸ਼ੀ ਚ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਦੀ ਜਿੱਤ ਲਈ ਖੁਸ਼ੀ ਵਿਚ ਨਾਅਰੇ ਵੀ ਲਗਾਏ ਗਏ । ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨੇ ਕਿਹਾ ਕਿ ਹਲਕੇ ਦੇ ਉਮੀਦਵਾਰ ਸਤਨਾਮ ਸਿੰਘ ਰਾਹੀ ਦੀ ਜਿੱਤ ਲਈ ਦਿਨ ਰਾਤ ਇਕ ਕਰ ਦੇਵਾਂਗੇ ਅਤੇ ਪਿੰਡ ਪਿੰਡ ਜਾ ਕੇ ਵੋਟਾਂ ਲਈ ਲਾਮਬੰਦੀ ਸ਼ੁਰੂ ਕਰਾਂਗੇ। ਇਸ ਮੌਕੇ ਭਾਰੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ। ਇਸ ਮੌਕੇ ਉਗਰ ਸੈਨ ਮੋਡ਼, ਗੁਰਦੀਪ ਸਿੰਘ ਚੱਠਾ, ਭਗਵੰਤ ਸਿੰਘ ਚੱਠਾ, ਬੇਅੰਤ ਸਿੰਘ ਮਾਂਗਟ, ਪ੍ਰੀਤਮ ਸਿੰਘ,ਰਾਹੁਲ ਭਾਗਾਂ ਵਾਲਾ, ਰਾਕੇਸ਼ ਕੁਮਾਰ ਟੋਨਾ, ਸੰਦੀਪ ਕੁਮਾਰ ਵਿੱਕੀ, ਟੀਟੂ ਦੀਕਸ਼ਤ ਸਾਬਕਾ ਕੌਂਸਲਰ, ਲੰਗਰ ਰਾਮ ਬਾਜੀਗਰ, ਮਨੋਹਰ ਲਾਲ ਮੋਹਰੀ ਮੌੜ, ਰਾਜ ਸਿੰਘ ਮਹਿਤਾ, ਸੁਰਿੰਦਰ ਖੱਟਰਕਾ, ਰੋਹਿਤ ਮਾਰਾਡੋਨਾ, ਵਿਕਾਸ ਕੁਮਾਰ ਵਿੱਕੀ, ਰਾਜਵਿੰਦਰ ਰਾਜੂ, ਗੋਗੀ ਮਹੰਤ, ਰਾਜੂ ਖਾਨ, ਮੋਹਿਤ ਕੁਮਾਰ ਮੇਸ਼ੀ ਆਦਿ ਵਰਕਰ ਹਾਜ਼ਰ ਸਨ।

1.