ਐਚ.ਐਮ.ਵੀ. ਦੇ ਬੀ.ਡੀ. ਵਿਭਾਗ ਦੁਆਰਾ ਫੈਸ਼ਨ ਇਲਸਟ੍ਰੇਸ਼ਨ ’ਤੇ ਇਕ ਦਿਨਾ ਵਰਕਸ਼ਾਪ ਦਾ ਆਯੋਜਨ

0
203

ਜਲੰਧਰ ਹਰਪ੍ਰੀਤ ਸਿੰਘ ਲੇਹਿਲ
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਬੈਚਲਰ ਆਫ ਡਿਜਾਈਨ ਵਿਭਾਗ ਦੁਆਰਾ ਫੈਸ਼ਨ ਇਲਸਟ੍ਰੇਸ਼ਨ ਐਂਡ ਇਟਸ ਰਿਲੇਟਿਡ ਟਰਮ ਤੇ ਇਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਏਪੀਜੇ ਇੰਸਟੀਚਿੳੂਟ ਆਫ ਡਿਜਾਈਨ ਤੋਂ ਫੈਸ਼ਨ ਡਿਜਾਈਨ ਵਿਭਾਗ ਮੁਖੀ ਸੁਸ਼੍ਰੀ ਸਤਿੰਦਰ ਕੌਰ ਬਤੌਰ ਰਿਸੌਰਸ ਪਰਸਨ ਮੌਜੂਦ ਰਹੇ। ਉਨ੍ਹਾਂ ਨੇ ਵਿਭਿੰਨ ਤਰ੍ਹਾਂ ਦੀ ਫੈਸ਼ਨ ਇਲਸਟ੍ਰੇਸ਼ਨ ਦੀ ਜਾਣਕਾਰੀ ਦਿੱਤੀ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਵਿਭਾਗ ਮੁਖੀ ਡਾ. ਰਾਖੀ ਮਹਿਤਾ ਅਤੇ ਫੈਕਲਟੀ ਮੈਂਬਰਾਂ ਸੁਸ਼੍ਰੀ ਗੁਰਦੀਪ ਕੌਰ ਅਤੇ ਸੁਸ਼੍ਰੀ ਕਮਲਪ੍ਰੀਤ ਕੌਰ ਨੇ ਕਈ ਸਵਾਲ ਪੁੱਛ ਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ। ਪਿ੍ਰੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਬੇਹਤਰੀਨ ਵਰਕਸ਼ਾਪ ਲਈ ਵਿਭਾਗ ਨੂੰ ਵਧਾਈ ਦਿੱਤੀ। ਇਸ ਵਰਕਸ਼ਾਪ ਵਿੱਚ ਬੀ.ਡਿਜਾਈਨ (ਫੈਸ਼ਨ ਐਂਡ ਟੈਕਸਟਾਈਲ), ਬੀ.ਐਸ.ਸੀ. (ਫੈਸ਼ਨ), ਐਮ.ਐਸ.ਸੀ. (ਫੈਸ਼ਨ) ਅਤੇ ਬੀ.ਵਾੱਕ (ਫੈਸ਼ਨ ਡਿਜਾਈਨ) ਦੀਆਂ ਵਿਦਿਆਰਥਣਾਂ ਨੇ ਵੀ ਭਾਗ ਲਿਆ ਅਤੇ ਫੈਸ਼ਨ ਦੀ ਦੁਨੀਆ ਦੀ ਜਾਣਕਾਰੀ ਹਾਸਲ ਕੀਤੀ।