ਐਚ.ਐਮ.ਵੀ. ਦੀ ਬੈਡਮਿੰਟਨ ਟੀਮ ਨੇ ਜਿੱਤੀ ਜੀਐਨਡੀਯੂ ਇੰਟਰ ਕਾਲਜ ਬੈਡਮਿੰਟਨ ਚੈਂਪੀਅਨਸ਼ਿਪ

0
152

ਜਲੰਧਰ ਹਰਪ੍ਰੀਤ ਸਿੰਘ ਲੇਹਿਲ
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀ ਬੈਡਮਿੰਟਨ ਟੀਮ ਨੇ ਜੀਐਨਡੀਯੂ ਇੰਟਰ ਕਾਲਜ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਜਿੱਤ ਦਰਜ ਕਰਵਾਈ ਹੈ। ਐਚ.ਐਮ.ਵੀ. ਦੀ ਟੀਮ ਨੇ ਐਸ.ਐਸ.ਐਮ. ਕਾਲਜ, ਦੀਨਾਨਗਰ ਦੀ ਟੀਮ ਨੂੰ 2-0 ਨਾਲ ਹਰਾਇਆ ਅਤੇ ਜੀ.ਐਨ.ਡੀ.ਯੂ. ਕੈਂਪਸ ਦੀ ਟੀਮ ਨੂੰ ਵੀ 2-0 ਨਾਲ ਹਰਾਇਆ। ਸੁਨਿਧੀ ਨੂੰ ਐਲ.ਪੀ.ਯੂ. ਫਗਵਾੜਾ ਵਿੱਚ ਆਯੋਜਿਤ ਹੋਣ ਵਾਲੀ ਨਾਰਥ ਜੋਨ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਵੀ ਚੁਣਿਆ ਗਿਆ ਹੈ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਜੀ ਨੇ ਟੀਮ ਮੈਂਬਰਾਂ, ਕੋਚ ਗਗਨ ਰੱਤੀ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸੁਸ਼੍ਰੀ ਹਰਮੀਤ ਕੌਰ, ਸੁਸ਼੍ਰੀ ਸੁਖਵਿੰਦਰ ਕੌਰ, ਸੁਸ਼੍ਰੀ ਸੰਦੀਪ ਕੌਰ, ਰਾਜਵਿੰਦਰ ਕੌਰ ਅਤੇ ਸੁਸ਼੍ਰੀ ਰਮਨਦੀਪ ਕੌਰ ਵੀ ਮੌਜੂਦ ਸਨ।