ਐਕਸਾਈਜ਼ ਵਿਭਾਗ ਵੱਲੋਂ ਸਪਰਿਟ ਤੇ ਕੈਮੀਕਲ ਦੇ ਭਰੇ 71 ਡਰੰਮ ਬਰਾਮਦ

0
316

20190811_125245
ਡਰੰਮਾਂ ਨਾਲ ਭਰੀ ਜੀਪ ਸਮੇਤ 5 ਵਿਅਕਤੀ ਮੌਕੇ ’ਤੇ ਕਾਬੂ
ਬਨੂੜ – ਗੁਰਮੀਤ
ਐਕਸਾਈਜ਼ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਪਟਿਆਲਾ ਵੱਲੋਂ ਕੀਤੇ ਗਏ ਸਾਂਝੇ ਅਪਰੇਸ਼ਨ ਦੌਰਾਨ ਪਿੰਡ ਬੱਸੀ ਈਸੇ ਖਾਂ ਵਿਖੇ ਖਾਲੀ ਪਏ ਪਲਾਟ ’ਚੋਂ ਸਪਰਿਟ ਅਤੇ ਕੈਮੀਕਲ ਦੇ ਭਰੇ 71 ਡਰੰਮ ਗੱਡੀਆਂ ’ਚ ਲੋਡ ਕਰਨ ਦਾ ਸਾਜ਼ੋ-ਸਾਮਾਨ ਤੇ ਡਰੰਮਾਂ ਨਾਲ ਲੋਡ ਇੱਕ ਜੀਪ ਕਾਰ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪਲਾਂਟ ਵਿੱਚੋਂ ਖਾਲੀ ਬੋਤਲਾਂ ਰਸੀਲਾ ਸੰਤਰਾ ਦੇ ਸਟਿੱਕਰ ਤੇ ਸ਼ਰਾਬ ਬਣਾਉਣ ਦਾ ਸਾਮਾਨ ਵੀ ਮਿਲਿਆ ਹੈ ਬਰਾਮਦ ਕੀਤੇ ਡਰੰਮਾਂ ਦਾ ਜ਼ਖੀਰਾ ਪਿੰਡ ਬਸੀ ਈਸੇ ਖਾਂ ਦੇ ਪਟਿਆਲਾ ਢਾਬੇ ਦਾ ਦੱਸਿਆ ਦੱਸ ਗਿਆ ਹੈ ਗਿਆ ਹੈ। ਐਕਸਾਈਜ਼ ਵਿਭਾਗ ਵੱਲੋਂ ਨੇੜਲੇ ਢਾਬਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐਕਸਾਈਜ਼ ਵਿਭਾਗ ਦੇ ਏਆਈਜੀ ਗੁਰਚੈਨ ਸਿੰਘ ਧਨੋਆ ਤੇ ਏ ਐਸ ਔਲਖ ਡੀਐਸਪੀ ਰਾਜਪੁਰਾ ਨੇ ਦੱਸਿਆ ਕੇ ਐਕਸਾਈਜ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਸਾਂਝੇ ਯਤਨਾਂ ਸਦਕਾ ਵਿੱਢੀ ਮੁਹਿੰਮ ਤਹਿਤ ਪਿੰਡ ਬਸੀ ਈਸੇ ਖਾਂ ਦੇ ਪਟਿਆਲਾ ਢਾਬਾਅਤੇ ਤੇਪਲਾ ਰੋਡ ਤੇ ਝਿਲਮਿਲ ਢਾਬੇ ’ਤੇ ਛਾਪਾ ਮਾਰਿਆ ਤੇ ਢਾਬਿਆਂ ਉੱਤੇ ਵੱਡੀ ਪੱਧਰ ਉੱਤੇ ਕੈਮੀਕਲ ਦੇ ਡਰੰਮ ਤੇ ਹੋਰ ਸਾਜ਼ੋ-ਸਾਮਾਨ ਪਾਇਆ। ਇਸੇ ਦੌਰਾਨ ਮੌਕੇ ਤੇ ਕੁਝ ਵਿਅਕਤੀਆਂ ਨੂੰ ਗਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਢਾਬੇ ਤੋਂ ਕੁਝ ਦੂਰੀ ਤੇ ਵੱਡੀ ਚਾਰਦੀਵਾਰੀ ਵਾਲੇ ਪਲਾਂਟ ਦੀ ਜਾਂਚ ਕੀਤੀ ਉਸ ’ਚੋਂ 71 ਡਰੰਮ ਮਿਲੇ ਜਿਨ੍ਹਾਂ ’ਚੋਂ 47 ਡਰੰਮ ਸਪਰਿਟ, 24 ਡਰੰਮ ਕੈਮੀਕਲ ਤੇ ਮੌਕੇ ਤੇ ਖਾਲੀ ਪਈਆਂ ਬੋਤਲਾਂ ਹਿੰਦੀ ਮਾਰਕਾ ਵਾਲੇ ਸੰਤਰਾ ਤੇ ਹੋਲੋਗ੍ਰਾਮ ਦੇ ਸਟਿੱਕਰਾਂ ਤੋਂ ਇਲਾਵਾ ਸ਼ਰਾਬ ਤਿਆਰ ਕਰਨ ਵਾਲਾ ਸਾਜ਼ੋ ਸਾਮਾਨ ਬਿਸਵਾਲ ਮਿਲਿਆ। ਉਨ੍ਹਾਂ ਦੱਸਿਆ ਕਿ ਈਐੱਨਏ ਦੇ ਡਰੰਮਾਂ ਨਾਲ ਭਰੀ ਇੱਕ ਮਹਿੰਦਰਾ ਪਿਕਅੱਪ ਜੀਪ ਤੇ ਇੱਕ ਇੰਡੀਕਾ ਕਾਰ ਵੀ ਮਿਲੀ। ਇਸੇ ਤਰ੍ਹਾਂ ਤੇਪਲਾ ਰੋਡ ਤੇ ਸਥਿਤ ਚੀਨੀ ਮਿੱਲ ਢਾਬੇ ਤੋਂ ਦੋ ਡਰੰਮ ਸਪਰਿਟ ਤੇ ਪੰਜ ਕੈਮੀਕਲ ਦੇ ਡਰੰਮ ਮਿਲੇ ਹਨ। ਸ੍ਰੀ ਧਨੋਆ ਨੇ ਦੱਸਿਆ ਕਿ ਇਹ ਕਾਰਵਾਈ ਪਿਛਲੇ ਦਿਨੀਂ ਰਾਜਪੁਰਾ ਤੋਂ ਗਿ੍ਰਫ਼ਤਾਰ ਕੀਤੇ ਗਏ ਕੁਝ ਵਿਅਕਤੀਆਂ ਦੀ ਮੁਢਲੀ ਪੁੱਛਗਿੱਛ ਦੇ ਆਧਾਰ ’ਤੇ ਕੀਤੀ ਗਈ ਹੈ। ਐਕਸਾਈਜ਼ ਵਿਭਾਗ ਦੇ ਪੀਟੀਓ ਵਿਨੋਦ ਪਹੁਜਾ ਤੇ ਆਬਕਾਰੀ ਨਿਰੀਖਕ ਸੁਪਿੰਦਰ ਸਿੰਘ ਸੰਧੂ ਅਤੇ ਡੀਐਸਪੀ ਰਾਜਪੁਰਾ ਏ ਐਸ ਅੋਲਖ ਤੇ ਥਾਣਾ ਮੁਖੀ ਇੰਸਪੈਕਟਰ ਗੁਰਮੁਖ ਸਿੰਘ ਅਤੇ ਐੱਸਆਈ ਮੋਹਨ ਸਿੰਘ ਤੇ ਆਧਾਰਿਤ ਟੀਮ ਨੇ ਰਾਤ ਦੋ ਵਜੇ ਦੇ ਕਰੀਬ ਇਸ ਗੁਦਾਮ ਤੇ ਛਾਪੇਮਾਰੀ ਕੀਤੀ ਜੋ ਕਿ ਦੁਪਹਿਰ ਇੱਕ ਵਜੇ ਤੱਕ ਜਾਰੀ ਰਹੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਵੱਡਾ ਗੈਂਗ ਜੁੜਿਆ ਹੋਇਆ ਹੈ ਜਿਸ ਨੂੰ ਇਹ ਮਿਲ ਕੇ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸਪਰਿਟ ਅੰਮਿ੍ਰਤਸਰ ਤੇ ਤਰਨ ਤਾਰਨ ਵਲ ਜਾਂਦਾ ਹੈ ਜਿੱਥੇ ਇਸ ਦੀ ਸ਼ਰਾਬ ਤਿਆਰ ਕਰਕੇ ਸਪਲਾਈ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ 9 ਵਿਅਕਤੀਆਂ ਖ਼ਿਲਾਫ਼ ਐਕਸਾਈਜ਼ ਤੇ ਆਈ ਆਈ ਪੀ ਸੀ ਦੀ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਗਤਾਰ ਸਿੰਘ ਤੇ ਜਗਦੀਪ ਸਿੰਘ ਦੀਪਾ ਵਾਸੀ ਸੇਖਨ ਮਾਜਰਾ, ਪ੍ਰਦੀਪ ਸਿੰਘ ਵਾਸੀ ਖਾਨਪੁਰ ,ਸੰਗਤ ਸਿੰਘ ਵਾਸੀ ਜੰਗਪੁਰਾ, (ਝਿਲਮਿਲ ਢਾਬਾ), ਸਿੰਘ ਵਾਸੀ ਬੁੱਢਣਪੁਰ ਨੂੰ ਮੌਕੇ ਤੇ ਗਿ੍ਰਫ਼ਤਾਰ ਕਰ ਲਿਆ ਜਦਕਿ ਜਗਤਾਰ ਸਿੰਘ ਸਾਬਕਾ ਸਰਪੰਚ ਬੁੱਢਣਪੁਰ, ਦਵਿੰਦਰ ਸਿੰਘ ਵਾਸੀ ਰਾਮਨਗਰ, ਪਰਮਜੀਤ ਸਿੰਘ ਵਾਸੀ ਜੰਗਪੁਰਾ ਤੇ ਪਵਨ ਗੁਪਤਾ ਵਾਸੀ ਬਿੰਜਲ ਪਟਿਆਲਾ ਪੁਲਿਸ ਦੀ ਗਿ੍ਰਫਤਾਰੀ ਤੋਂ ਬਾਹਰ ਹਨ ਜਿਨ੍ਹਾਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬਨੂੜ ਇਲਾਕੇ ਵਿੱਚ ਵੱਡੀ ਪੱਧਰ ’ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਚੱਲ ਰਹੀ ਹੈ।