ਐਕਸਾਈਜ਼ ਵਿਭਾਗ ਨੇ ਫੜੀ ਜ਼ਮੀਨ ’ਚ ਦੱਬੀ ਵੱਡੀ ਮਾਤਰਾ ’ਚ ਲਾਹਨ

0
251

ਮਾਨਸਾ ਰੀਤਵਾਲ
ਐਕਸਾਈਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਡੀ ਮਾਤਰਾ ’ਚ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਾਰਡਰ ਏਰੀਏ ਦੇ ਨਾਲ ਲੱਗਦੇ ਨਾਕਿਆਂ ਦੀ ਚੈਕਿੰਗ ਦੌਰਾਨ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਕਿ ਪੰਜਾਬ ਹਰਿਆਣ ਸੀਮਾ ਉੱਤੇ ਪੈਂਦੇ ਪਿੰਡ ਰਿਉਂਦ ਖੁਰਦ ਦੇ ਨਜ਼ਦੀਕ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਨੇ ਖਾਲੀ ਪਈ ਜਮੀਨ ਉੱਤੇ ਟੋਏ ਪੱਟ ਕੇ ਉਸ ਵਿੱਚ ਪਲਾਸਟਿਕ ਦੀਆਂ ਤਰਪਾਲਾਂ ਅਤੇ ਪਲਾਸਟਿਕ ਦੇ ਢੋਲਾਂ ਵਿੱਚ ਲਾਹਨ ਭਰ ਕੇ ਦੱਬੀ ਹੋਈ ਹੈ। ਅਧਿਕਾਰੀਆਂ ਦੁਆਰਾ ਉਸ ਜਗ੍ਹਾ ਉੱਤੇ ਕੀਤੀ ਗਈ ਛਾਪਾਮਾਰੀ ਦੌਰਾਨ ਛੇ ਤਾਰਪਾਲਾਂ ਵਿੱਚ ਭਰ ਕਰ ਜਮੀਨ ਵਿੱਚ ਦੱਬੀ ਹੋਈ 3000 ਲੀਟਰ ਲਾਹਨ ਅਤੇ ਦੋ ਢੋਲਾਂ ’ਚ ਭਰ ਕਰ ਜਮੀਨ ਵਿੱਚ ਦਬਾਈ 400 ਲੀਟਰ ਲਾਹਨ ਬਰਾਮਦ ਹੋਈ । ਜਿਸਦੀ ਸੂਚਨਾ ਥਾਨਾ ਬੋਹਾ ਪੁਲਿਸ ਨੂੰ ਦੇ ਕੇ ਲਾਹਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ । ਇਸ ਸਬੰਧੀ ਐੇਕਸਾਇਜ ਵਿਭਾਗ ਦੇ ਇੰਸਪੇਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਵਿਭਾਗ ਦੀ ਟੀਮ ਸਹਾਇਕ ਕਮਿਸ਼ਨਰ ਬਠਿੰਡਾ ਰੇਂਜ ਦੇ ਅਗਵਾਈ ਵਿੱਚ ਬੋਹਾ ਖੇਤਰ ਵਿੱਚ ਗਸ਼ਤ ਉੱਤੇ ਸੀ ਕਿ ਸਹਾਇਕ ਕਮਿਸ਼ਨਰ ਨੂੰ ਭਾਖੜਾ ਨਹਿਰ ਦੇ ਨਾਲ ਲੱਗਦੇ ਏਰੀਏ ਵਿੱਚ ਲਾਹਨ ਹੋਣ ਦੀ ਸੂਚਨਾ ਮਿਲੀ ਸੀ । ਉਨ੍ਹਾਂ ਕਿਹਾ ਕਿ ਇਸ ਸੂਚਨਾ ਦੇ ਆਧਾਰ ਉੱਤੇ ਜਦੋਂ ਅਸੀਂ ਉਸ ਏਰੀਏ ਵਿੱਚ ਚੈਕਿੰਗ ਕੀਤੀ ਤਾਂ ਸਾਨੂੰ ਭਾਖੜਾ ਨਹਿਰ ਦੇ ਨਾਲ ਲੱਗਦੇ ਇਲਾਕੇ ਵਿੱਚ ਪੰਜਾਬ ਦੀ ਰੇਵੇਨਿਊ ਲਿਮਿਟ ਵਿੱਚ ਸ਼ਾਮਲਾਟ ਜਮੀਨ ਵਿੱਚ ਡੂੰਘੇ ਖੱਡੇ ਖੋਦ ਕਰ ਛੇ ਤਰਪਾਲਾਂ ਅਤੇ 2 ਢੋਲਾਂ ਵਿੱਚ ਲਾਹਨ ਦਬਾਈ ਹੋਈ ਮਿਲੀ । ਜੋ ਕਿ ਕਰੀਬ 34 – 35 ਸੌ ਲੀਟਰ ਦੇ ਕਰੀਬ ਸੀ । ਉਨ੍ਹਾਂ ਕਿਹਾ ਕਿ ਮੌਕੇ ਉੱਤੇ ਮੌਜੂਦ ਅਹੁਦੇਦਾਰਾਂ ਦੇ ਆਦੇਸ਼ ਉੱਤੇ ਲਾਹਣ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਵਿੱਚ ਇਸਤੇਮਾਲ ਹੋਣ ਵਾਲਾ ਸਾਮਾਨ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਦੁਆਰਾ ਕਾਰਵਾਈ ਕਰਕੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ । ਉਨਾਂ੍ਹ ਦੱਸਿਆ ਕਿ ਇਹ ਮਾਨਸਾ ਐਕਸਾਇਜ ਵਿਭਾਗ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਅਤੇ ਅੱਗੇ ਵੀ ਇਹ ਕਾਰਵਾਈ ਜਾਰੀ ਰਹੇਗੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਆਪਰੇਸ਼ਨ ਰੇਡ ਰੋਜ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ।