ਇੱਕੋ ਰਾਤ ਸੱਤ ਦੁਕਾਨਾਂ ’ਚ ਚੋਰੀ

0
238

ਬੁਢਲਾਡਾ ਪੰਕਜ ਰਾਜੂ
ਬੀਤੀ ਰਾਤ ਚੋਰਾਂ ਵੱਲੋਂ ਸਥਾਨਕ ਸ਼ਹਿਰ ਦੇ ਭੀਖੀ ਰੋਡ ਨਜਦੀਕ ਗੰਦਾ ਨਾਲਾ ਰੋਡ ਅਤੇ ਓਵਰਬਿ੍ਰਜ ਕੋਲ 5 ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੀੜਤ ਦੁਕਾਨਦਾਰ ਨਰਸੀ ਰਾਮ ਪੁੱਤਰ ਪਿਆਰਾ ਲਾਲ (ਨਰਸੀ ਕਰਿਆਨਾ ਸਟੋਰ) , ਜਗਤ ਰਾਮ ਬਿਸਕੁਟਾ ਵਾਲੇ , ਸਤੀਸ਼ ਕੁਮਾਰ ਸੁਨਾਮ ਵਾਲੇ , ਮੁਕੇਸ਼ ਕੁਮਾਰ, ਸੰਜੀਵ ਕੁਮਾਰ ਅਤੇ ਸ਼ਿਵਮ ਟੂਰ ਐਂਡ ਟਰੈਵਲ ਨੇ ਦੱਸਿਆ ਕਿ ਚੋਰਾਂ ਵਲੋਂ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ਟਰਾਂ ਨੂੰ ਲੋਹੇ ਦੇ ਰਾਡਾਂ ਨਾਲ ਉੱਚਾ ਚੁੱਕ ਕੇ ਦੁਕਾਨਾਂ ਅੰਦਰ ਪਈ ਨਕਦੀ ਚੋਰੀ ਕਰ ਕੇ ਲੈ ਗਏ।ਇੰਨ੍ਹਾਂ ਦੁਕਾਨਾਂ ਚੋਂ ਚੋਰ ਪੈਸੇ ਹੀ ਚੋਰੀ ਕਰਕੇ ਲੈ ਗਏ ਜਦਕਿ ਦੂਸਰੇ ਸਮਾਨ ਦੀ ਕੋਈ ਚੋਰੀ ਨਹੀਂ ਹੋਈ।ਲੀਲਾ ਰਾਮ ਦੀ ਕਬਾੜ ਦੀ ਦੁਕਾਨ ਦਾ ਸ਼ਟਰ ਤੋੜਿਆ ਗਿਆ ਪਰ ਉਨ੍ਹਾਂ ਦਾ ਕੋਈ ਮਾਲੀ ਨੁਕਸਾਨ ਨਹੀਂ ਹੋਇਆ।ਸਭ ਤੋਂ ਜਿਆਦਾ ਸਤੀਸ਼ ਕੁਮਾਰ ਦੀ 10,000 ਰੁਪਏ ਦੀ ਚੋਰੀ ਹੋਈ ਹੈ ਅਤੇ ਦੂਸਰੀਆਂ ਦੁਕਾਨਾਂ ਤੇ 3 ਤੋਂ 5 ਹਜਾਰ ਤੱਕ ਦੀ ਨਕਦੀ ਲੈ ਜਾਣ ਦੀ ਖਬਰ ਹੈ।ਲੀਲਾ ਰਾਮ ਦੀ ਕਬਾੜ ਦੀ ਦੁਕਾਨ ਦਾ ਸ਼ਟਰ ਤੋੜਿਆ ਗਿਆ ਪਰ ਉਨ੍ਹਾਂ ਦਾ ਕੋਈ ਮਾਲੀ ਨੁਕਸਾਨ ਨਹੀਂ ਹੋਇਆ।ਉਕਤ ਦੁਕਾਨਦਾਰਾਂ ਵੱਲੋਂ ਜਿਲ੍ਹਾ ਪੁਲਿਸ ਮੁੱਖੀ ਤੋਂ ਚੋਰਾਂ ਦੀ ਭਾਲ ਕਰਵਾ ਕੇ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ ।