ਇੰਨਸਾਫ ਦੀ ਆਵਾਜ਼ ਪਾਰਟੀ ਦੇ ਪ੍ਰਧਾਨ ਅਤੇ ਸਮੁੱਚੀ ਲੀਡਰਸ਼ਿਪ ਸਮੇਤ ਹੋਈ ਲੋਕ ਇਨਸਾਫ ਪਾਰਟੀ ’ਚ ਸ਼ਾਮਲ

0
216

ਬਰਨਾਲਾ ਕੁਲਵਿੰਦਰ ਸਿੰਘ ਬਿੱਟੂ
ਪਿਛਲੇ ਲੰਮੇ ਸਮੇਂ ਤੋਂ ਲੋਕ ਮੁਦਿਆਂ ਤੇ ਸੰਘਰਸ ਕਰ ਰਹੀ ਇਨਸਾਫ ਦੀ ਆਵਾਜ ਪਾਰਟੀ ਨੇ ਸਮੂਚੀ ਲੀਡਰਸਪਿ ਸਮੇਤ ਬੈਸ ਭਰਾਵਾਂ ਵਲੋਂ ਬਣਾਈ ਗਈ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦਿੰਦਿਆਂ ਮਹਿੰਦਰ ਪਾਲ ਸਿੰਘ ਦਾਨਗੜ ਨੇ ਆਖਿਆ ਕਿ ਉਹਨਾਂ ਵਲੋਂ ਪਾਰਟੀ ਦਾ ਗਠਨ ਰਾਜਨੀਤੀ ਦਾ ਸੁਖ ਭੋਗਣ ਦੀ ਮੰਨਸ਼ਾ ਨਾਲ ਨਹੀਂ ਸੀ ਕੀਤਾ ਗਿਆ ਸਗੋਂ ਲੋਕਾਂ ਦੀ ਸੇਵਾ ਕਰਨ ਲਈ ਹੀ ਪਾਰਟੀ ਬਣਾਈ ਗਈ ਸੀ। ਉਹਨਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਸਾਡੀ ਸਮੂਚੀ ਲੀਡਰਸਪਿ ਨੇ ਸੋਚ ਸਮਝ ਕੇ ਲਿਆ ਹੈ। ਦਾਨਗੜ ਨੇ ਆਖਿਆ ਕਿ ਇਸ ਸਮੇਂ ਪੰਜਾਬ ਨੂੰ ਇਕ ਖੇਤਰੀ ਪਾਰਟੀ ਦੇ ਰੂਪ ਵਿੱਚ ਇਕ ਮਜਬੂਤ ਧਿਰ ਦੀ ਜਰੂਰਤ ਹੈ ਜਿਹੜੀ ਕਿ ਕਿਸਾਨਾਂ ਦੇ ਹੱਕਾਂ ਦੀ ਗੱਲ ਦੇ ਨਾਲ-ਨਾਲ ਵਪਾਰੀ ਵਰਗ, ਮਜਦੂਰਾ ਨੌਜਵਾਨਾਂ ਲਈ, ਸਿਹਤ ਸੇਵਾਵਾਂ ਲਈ, ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਨਾਉਣ ਲਈ ਭਿ੍ਰਸਟਾਚਾਰ ਨੂੰ ਖਤਮ ਕਰਨ ਲਈ, ਪੰਜਾਬ ਅਤੇ ਪੰਜਾਬੀਅਤ ਲਈ ਜੋਰਦਾਰ ਢੰਗ ਨਾਲ ਆਵਾਜ ਬੁਲੰਦ ਕਰ ਸਕੇ। ਉਹਨਾਂ ਦੁਨੀਆਂ ਦੀਆਂ ਸਿਆਸੀ ਪਾਰਟੀਆਂ ਬਾਰੇ ਬੋਲਦਿਆਂ ਆਖਿਆ ਕਿ ਕਾਂਗਰਸ, ਆਮ ਆਦਮੀ ਪਾਰਟੀ ਇਹਨਾਂ ਦੀ ਡੋਰ ਸਿੱਧੇ ਤੌਰ ਤੇ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਦੇ ਹੱਥ ਹੈ ਇਹ ਪੰਜਾਬ ਦਾ ਕਦੇ ਭਲਾ ਨਹੀਂ ਸੋਚ ਸਕਦੇ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਬੈੰਸ ਅਤੇ ਬਲਵਿੰਦਰ ਸਿੰਘ ਬੈੰਸ ਪਿੱਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਪਾਣੀਆਂ ਦੀ ਬਣਦੀ ਕੀਮਤ ਲੈਣ ਲਈ ਸੂਬਾ ਸਰਕਾਰ ਨਾਲ ਮੱਥਾ ਲਗਾ ਰਹੇ ਹਨ। ਦਾਨਗੜ ਨੇ ਬਹੁਤ ਭਰੋਸੇ ਨਾਲ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਨਸਾਫ ਪਾਰਟੀ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਜਿੱਤ ਹਾਸਲ ਕਰਕੇ ਰਾਜਨੀਤੀ ਦੀ ਇੱਕ ਨਵੀਂ ਮਿਸਾਲ ਤੈਅ ਕਰਨਗੇ। ਇਸ ਮੌਕੇ ਉਹਨਾਂ ਨਾਲ ਜੋਧ ਸਿੰਘ ਥਾਂਦੀ, ਜਸਵੀਰ ਸਿੰਘ ਬਡਿਆਲ, ਜੱਗਾ ਸਿੰਘ ਸਿੱਧੂ, ਗੁਰਤੇਜ ਸਿੰਘ ਬਹਿਮਣ, ਜਗਪਾਲ ਸਿੰਘ ਅਲਮਸਤ, ਹਰਭਜਨ ਸਿੰਘ ਬੰਗੀ, ਜਗਦੇਵ ਸਿੰਘ ਰਾਏਪੁਰ, ਸੁਖਜੀਤ ਸਿੰਘ ਭੁੱਲਰ, ਰਛਪਾਲ ਸਿੰਘ ਗੋਰਾ, ਗੁਰਜੰਟ ਸਿੰਘ ਸਾਹਪੁਰ, ਲਖਵੀਰ ਸਿੰਘ ਭਦੌੜ, ਅਵਤਾਰ ਸਿੰਘ ਪੱਥਲਾਵਾ ਮਨਜੀਤ ਸਿੰਘ ਤੱਬੜ, ਮੇਜਰ ਸਿੰਘ ਕੋਟਸਮੀਰ, ਬਲਜੀਤ ਕੌਰ ਸੇਖਾ, ਮਨਜੀਤ ਕੌਰ ਖਾਲਸਾ, ਗੁਰਦੀਪ ਕੌਰ ਮਨਜੀਤ ਕੌਰ, ਮਨਜੀਤ ਸਿੰਘ , ਗੁਰਮੇਲ ਸਿੰਘ ਕੋਟ ਬਖਤੂ, ਦਾਰਾ ਸਿੰਘ, ਅਵਤਾਰ ਸਿੰਘ, ਜਿੰਦਰਪਾਲ ਗਹਿਲ, ਅਕਾਸ਼ਦੀਪ ਸੁਖਦੇਵ ਸਿੰਘ , ਦਿਆਲ ਸਿੰਘ, ਰਾਜਵਿੰਦਰ ਸਿੰਘ , ਰਾਮਦੇਵ ਪਟਿਆਲਾ , ਬਲਦੇਵ ਸਿੰਘ ਕਾਲੀਆਂ, ਕੇਸ਼ੋਰਾਮ, ਆਦਿ ਆਗੂ ਸਮਿਲ ਹੋਏ ।