ਇੰਟਰਨੈਸ਼ਲ ਪੰਥਕ ਦਲ ਦੀ ਅਗਵਾਈ ਵਿੱਚ ਜੱਥੇ ਦਿੱਲੀ ਪੁੱਜੇ

0
177

ਹਠੂਰ ਵਰਿਆਮ ਹਠੂਰ
ਮੋਦੀ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਵੱਖ ਵੱਖ ਬਾਰਡਰਾਂ ਤੇ ਲੱਖਾਂ ਦੀ ਤਾਦਾਦ ਵਿੱਚ ਕਿਸਾਨ ਮਜਦੂਰ ਅਤੇ ਲੋਕ ਆਪਣੇ ਹੱਕਾਂ ਖਾਤਰ ਚਟਾਨ ਵਾਂਗ ਡਟੇ ਹੋਏ ਹਨ। ਇੰਟਰਨੈਸ਼ਲ ਪੰਥਕ ਦਲ ਦੇ ਸਰਪਰਸਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਵੀ ਦਿੱਲੀ ਸਿੰਘੂ ਕੁੰਡਲੀ ਬਾਰਡਰ ਤੇ ਕਿਸਾਨ ਬਚਾਉ ਮੋਰਚਾ ਲਗਾਤਾਰ ਸੰਗਤਾਂ ਲਈ ਲੰਗਰਾਂ ਅਤੇ ਦਵਾਈਆਂ ਦੇ ਪ੍ਬੰਧ ਕਰਨ ਦੇ ਨਾਲ ਨਾਲ ਬਜੁਰਗਾਂ ਲਈ ਵਿਸ਼ਰਾਮ ਕਰਨ ਲਈ ਵੀ ਵਿਸ਼ੇਸ਼ ਵਿਸ਼ਰਾਮ ਘਰ ਦਾ ਪ੍ਬੰਧ ਕੀਤਾ ਗਿਆ ਹੈ। ਤੇ ਲਗਾਤਾਰ ਜੱਥੇ ਦਿੱਲੀ ਪਹੁੰਚ ਰਹੇ ਹਨ। ਅੱਜ ਫਿਰ ਜਗਰਾਉਂਂ ਤੋਂ ਜਿਲਾ ਲਧਿਆਣਾ ਦਿਹਾਤੀ ਆਗੂ ਜਥੇਦਾਰ ਹਰਕਰਿਸ਼ਨ ਸਿੰਘ ਕੋਠੇ ਜੀਵੇ ਦੀ ਅਗਵਾਈ ਹੇਠ ਜੱਥੇ ਦਿੱਲੀ ਸੇਵਾਵਾਂ ਕਰਨ ਲਈ ਪੁੱਜੇ। ਰਵਾਨਾ ਹੋਣ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਹਰਕਰਿਸ਼ਨ ਸਿੰਘ (ਕੋਠੇ ਜੀਵੇ) ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਿਸਾਨਾਂ ਮਜਦੂਰਾਂ ਵੱਲੋਂ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਨੂੰ ਕਿਸਾਨਾਂ ਮਜਦੂਰਾਂ ਦੀਆਂ ਭਾਵਨਾਵਾਂ ਵੇਖਦੇ ਹੋਏ ਕਾਲੇ ਕਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸ ਮੌਕੇ ਗਗਨਦੀਪ ਸਿੰਘ ਸਿੱਧਵਾਂ ਬੇਟ, ਜਸਵੀਰ ਸਿੰਘ ਅਖਾੜਾ, ਪਰਮਿੰਦਰ ਸਿੰਘ ਜਗਰਾਉਂਂ, ਜਤਿੰਦਰ ਸਿੰਘ ਅਖਾੜਾ, ਗੁਰਚਰਨ ਸਿੰਘ ਬੋਤਲ ਵਾਲਾ, ਸਤਵਿੰਦਰ ਸਿੰਘ ਛੈਲੀ, ਜਗਜੀਤ ਸਿੰਘ ਮਲਸੀਹਾਂ, ਬੂਟਾ ਸਿੰਘ ਸੋਹੀਆਂ, ਸਮੇਤ ਹੋਰ ਸੇਵਾਦਾਰ ਹਾਜਰ ਸਨ।