ਇਟਲੀ ਦੇ ਗੁਰਦੁਆਰਾ ਸਾਹਿਬ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ 50ਵੀਂ ਬਰਸੀ ਮਨਾਈ

0
311

ਇਟਲੀ  – ਵਿੱਕੀ ਬਟਾਲਾ
ਇਟਲੀ ਦੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਲੋਨੀਗੋ ਵਿਚੈਂਸਾਂ ਵਿਖੇ ਸੰਤ ਗਿਆਨੀ ਗੂਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ 50 ਵੀ ਬਰਸੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸਨ ਸਾਹਿਬ ਜੀ ਦਾ ਪ੍ਰਕਾਸ ਦਿਹਾੜਾ ਬੜੀ ਸਰਧਾ ਭਾਵਨਾਂ ਨਾਲ ਮਨਾਇਆ ਗਿਆ।ਜਿਸ ਦੋਰਾਨ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸੰਗਤਾਂ ਵਲੋਂ ਸ੍ਰੀ ਸੁੱਖਮਨੀ ਸਾਹਿਬ ਜੀ ਦੇ ਜਾਪ ਕੀਤੇ,ਉਪਰੰਤ  ਪੰਥ ਦੇ ਮਹਾਨ ਪ੍ਰਸਿੱਧ ਕਵੀਸਰ ਜਾਗੋਵਾਲ ਯੁ ਕੇ ਵਾਲਿਆਂ ਨੇ ਕਵੀਸਰੀ ਵਾਰਾ ਰਾਹੀਂ ਨਿਹਾਲ ਕੀਤਾ।ਇਸ ਮੋਕੇ ਗੂਰਦੁਆਰਾ ਦੀ ਕਮੇਟੀ ਵਲੋਂ ਕਵੀਸਰੀ ਜੱਥੇ ਨੂੰ ਸਿਰੋਪਾਉ ਭੇਂਟ ਕੀਤੇ ਅਤੇ ਇੱਕਤਰ ਸੰਗਤਾਂ ਨੂੰ ਹਾਜਰੀ ਭਰਨ ਤੇ ਜੀ ਆਇਆ ਕਿਹਾ ਗਿਆ ਅਤੇ ਠੰਡੇ ਮਿੱਠੇ ਜਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।