ਆੜ੍ਹਤੀਆ ਐਸੋਸੀਏਸ਼ਨ ਵੀ ਆਈ ਆਰਡੀਨੈਂਸਾਂ ਦੇ ਵਿਰੋਧ ’ਚ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ]

0
159

ਬਠਿੰਡਾ ਗੌਰਵ ਕਾਲੜਾ/ਰਾਜ ਕੁਮਾਰ
ਅੱਜ ਦੇਸ਼ ਦੀ ਕਿਸਾਨੀ ਤਬਾਹ ਹੋਣ ਦੇ ਕਿਨਾਰੇ ਹੈ ਜਿਸ ਲਈ ਸਭ ਤੋਂ ਵੱਧ ਜਿੰਮੇਵਾਰ ਦੇਸ਼ ਦੀਆਂ ਸਰਕਾਰਾਂ ਹਨ ਜਿਸ ਨੇ ਕਿਸਾਨ ਵਿਰੋੱਧੀ ਫੈਂਸਲੇ ਲੈਕੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਸੜਕਾਂ ਤੇ ਰੁਲਣ ਲਾ ਦਿੱਤਾ ਹੈ । ਅੱਜ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ਼ਤੀਸ ਕੁਮਾਰ ਬੱਬੂ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਆੜਤੀਆਂ ਐਸੋਸੀਏਸ਼ਨ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨਾਂ ਵਲੋਂ ਲਗਾਏ ਧਰਨਿਆਂ ਵਿੱਚ ਸ਼ਾਮਲ ਹੋਵੇਗੀ ਅਤੇ 25 ਸਤੰਬਰ ਨੂੰ ਬੰਦ ਵਿੱਚ ਪੂਰਨ ਸਹਿਯੋਗ ਦੇਵੇਗੀ ਅਤੇ ਸਾਰੇ ਆੜਤੀਆਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂਅਤੇ ਉਨਾਂ ਵੱਲੋਂ ਹੋਰ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਇਸ ਬੰਦ ਵਿੱਚ ਸਹਿਯੋਗ ਦੇਣ । ਉਨਾਂ ਕਿਹਾ ਕਿ ਕਿਸਾਨ ਤੇ ਆੜਤੀਆਂ ਦਾ ਸ਼ੁਰੂ ਤੋਂ ਨੌਹ ਮਾਸ ਦਾ ਰਿਸ਼ਤਾ ਹੈ । ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਤੇ ਲਾਏ ਤਿੰਨ ਆਡੀਨੈਸ ਰੱਦ ਕਰ ਦੇਣੇ ਚਾਂਹੀਦੇ ਹਨ । ਉਨਾਂ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਵਿੱਚ 80 ਪ੍ਰਤੀਸ਼ਤ ਯੋਗਦਾਨ ਪਾਉਣ ਵਾਲਾ ਕਿਸਾਨ ਅੱਜ ਖਤਮ ਹੋਣ ਦੇ ਕਿਨਾਰੇ ਤੇ ਹੈ । ਉਨਾਂ ਕਿਹਾ ਕਿ ਇਹ ਕਿਸਾਨ ਮਾਰੂ ਬਿਲ ਨਹੀਂ ਹੈ, ਪੰਜਾਬ ਮਾਰੂ ਬਿਲ ਹੈ । ਆੜਤੀਆਂ ਨੇ ਕਿਹਾ ਕਿ ਜੋ ਕਿਸਾਨਾਂ ਵੱਲੋਂ ਰੇਲ ਰੋਕੂ ਅੰਦੋਲਨ ਚਲਾਇਆ ਜਾ ਰਿਹਾ ਹੈ, ਅਸੀਂ ਉਨਾਂ ਦੇ ਨਾਲ ਹੋਵਾਂਗੇ ਅਤੇ ਜਿੱਥੇ ਵੀ ਕਿਸਾਨ ਕਹਿਣਗੇ ਜਿੱਥੇ ਧਰਨਾ ਹੋਵੇਗਾ ਆੜਤੀਏ ਉਸ ਵਿੱਚ ਸ਼ਾਮਲ ਹੋਣਗੇ । ਉਨਾਂ ਵਲੋਂ ਭਾਰਤ ਬੰਦ ਵਿੱਚ ਪੂਰਨ ਸ਼ਹਿਯੋਗ ਦਿੱਤਾ ਜਾਵੇਗਾ । ਉਨਾਂ ਦੱਸਿਆ ਕਿ ਕਿਸਾਨਾਂ ਤੋਂ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਹੀ ਆਨ ਲਾਈਨ ਪੇਮੈਂਟ ਕੀਤੀ ਜਾਂਦੀ ਹੈ । ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਆੜਤੀਆਂ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਗੀਆਂ ।