ਆੜਤੀਆ ਵਰਗ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ, ਚ ਦਿੱਤੇ ਜਾ ਰਹੇ ਧਰਨੇ, ਚ ਸ਼ਾਮਿਲ ਹੋਣ ਲਈ ਰਵਾਨਾ

0
165

ਜੇ ਕੇਂਦਰ ਸਰਕਾਰ ਨੇ ਆਰਡੀਨੈਂਸ ਰੱਦ ਨਾ ਕੀਤੇ ਤਾਂ ਖਮਿਆਜ਼ਾ ਭੁਗਤਣਾ ਪਵੇਗਾ….ਸਮਰਾ
ਧੂਰੀ15ਸਤੰਬਰ/ਮਨੋਹਰ ਸਿੰਘ ਸੱਗੂ ਅੱਜ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸਾਥੀ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਆੜਤੀਆ ਵਰਗ ਅਤੇ ਮੰਡੀ ਨਾਲ ਸਬੰਧਤ ਗੱਲਾ ਮਜਦੂਰ ਵੱਡੀ ਗਿਣਤੀ, ਚ ਕਿਸਾਨ ਜਥੇਬੰਦੀਆਂ ਦੇ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ, ਚ ਭਵਾਨੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਰੋਡ ਜਾਮ ਧਰਨੇ, ਚ ਸਮੂਲੀਅਤ ਕਰਨ ਲਈ ਸਥਾਨਕ ਨਵੀਂ ਆਨਾਜ ਮੰਡੀ, ਚੋਂ ਬਸਾਂ ਰਾਹੀਂ ਰਵਾਨਾ ਹੋਏ।ਇਸ ਮੌਕੇ ਵੱਡੀ ਗਿਣਤੀ, ਚ ਇਕੱਠੇ ਹੋਏ ਆੜਤੀਆਂ ਅਤੇ ਗੱਲਾ ਮਜਦੂਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤ ਵਿਰੋਧੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ। ਜਿਲ੍ਹਾ ਪ੍ਰਧਾਨ ਸਾਥੀ ਜਗਤਾਰ ਸਿੰਘ ਸਮਰਾ ਨੇ ਕਿਹਾ ਕਿ ਇਹਨਾਂ ਆਰਡੀਨੈਂਸਾਂ ਦੇ ਕਾਨੂੰਨ ਬਣਨ ਨਾਲ ਇਕੱਲਾ ਕਿਸਾਨ ਹੀ ਨਹੀਂ ਸਗੋਂਂ ਆੜਤੀਆ ਵਰਗ, ਆੜਤੀਆਂ ਕੋਲ ਕੰਮ ਕਰਦੇ ਕਰਮਚਾਰੀ, ਗੱਲਾ ਮਜਦੂਰ ਅਤੇ ਹੋਰ ਵਰਗ ਵੀ ਪ੍ਰਭਾਵਿਤ ਹੋਣਗੇ।ਜਿਸ ਨਾਲ ਸਮੁੱਚੇ ਦੇਸ਼ ਦਾ ਵਪਾਰ ਪ੍ਰਭਾਵਿਤ ਹੋਣ ਕਾਰਨ ਦੇਸ਼ ਦੀ ਆਰਥਿਕ ਦਸ਼ਾ ਵਿਗੜੇਗੀ।ਉਹਨਾਂ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਆਰੰਭੇ ਸ਼ੰਘਰਸ਼, ਚ ਡੱਟ ਕੇ ਕਿਸਾਨਾ ਨਾਲ ਖੜਨ ਦਾ ਅਹਿਦ ਕਰਦਿਆਂ ਕਿਹਾ ਕਿ ਜਦੋਂ ਤੱਕ ਆਰਡੀਨੈਂਸ ਰੱਦ ਨਹੀਂ ਕੀਤੇ ਜਾਂਦੇ ਕਿਸਾਨਾ ਦੇ ਸ਼ੰਘਰਸ਼ ਦਾ ਸਾਥ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਜੇਕਰ ਕੇਂਦਰੀ ਭਾਜਪਾ ਸਰਕਾਰ ਨੇ ਆਰਡੀਨੈਂਸ ਰੱਦ ਨਾ ਕੀਤੇ ਤਾਂ ਆਉਣ ਵਾਲੇ ਸਮੇਂ, ਚ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਸਾਬਕਾ ਸਰਪੰਚ ਜਾਗ ਸਿੰਘ ਭੁੱਲਰਹੇੜੀ, ਧਰਮਪਾਲ ਬਾਂਸਲ, ਭਵਨਜੀਤ ਸਿੰਘ, ਜਗਤਾਰ ਸਿੰਘ ਮੈਂਬਰ ਤੇ ਵਿਪਨ ਕਾਂਝਲਾ ਗੱਲਾ ਮਜਦੂਰ ਆਗੂ ਪਾਲਾ ਰਾਮ ਅਤੇ ਮੁਨੀਮ ਯੂਨੀਅਨ ਦੇ ਚਮਕੌਰ ਸਿੰਘ ਤੇ ਗਿਆਨ ਸਿੰਘ ਆਦਿ ਵੀ ਮੌਜੂਦ ਸਨ।