ਆਰਮੀ ’ਚੋਂ ਛੁੱਟੀ ਆਏ ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ

0
52

ਦੋਦਾ – ਲਖਵੀਰ ਧੂਲਕੋਟੀਆ
ਬੀਤੀ ਦੇਰ ਸ਼ਾਮ ਪਿੰਡ ਦੋਦਾ ਦੇ ਆਰਮੀ ’ਚੋਂ ਛੁੱਟੀ ਆਏ ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬੰਧਤ ਪੁਲਿਸ ਥਾਣਾ ਕੋਟਭਾਈ ਦੀ ਐਸ.ਐਚ.ਓ. ਲਵਮੀਤ ਕੌਰ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਦੀ ਮਾਤਾ ਮਨਜੀਤ ਕੌਰ ਪਤਨੀ ਜਗਜੀਤ ਸਿੰਘ ਨੇ ਆਪਣੇ ਬਿਆਨਾਂ ’ਚ ਲਿਖਵਾਇਆ ਕਿ ਉਸ ਦਾ ਲੜਕਾ ਸ਼ਰਨਜੀਤ ਸਿੰਘ (22) ਮੇਰਠ (ਯੂ.ਪੀ.) ਵਿਖੇ ਫੌਜ ’ਚ ਨੌਕਰੀ ਕਰ ਰਿਹਾ ਸੀ। ਉਨਾਂ ਦੱਸਿਆ ਕਿ ਉਨਾਂ ਦਾ ਲੜਕਾ ਬੀਤੀ ਸ਼ਾਮ ਨੂੰ ਘਰੋਂ ਜੈਮ ਲੈਣ ਗਿਆ ਸੀ, ਪਰ ਕਾਫੀ ਦੇਰ ਬਾਅਦ ਉਸਦੇ ਦੋ ਦੋਸਤ ਉਸ ਨੂੰ ਗੰਭੀਰ ਹਾਲਤ ’ਚ ਘਰ ਛੱਡ ਕੇ ਚਲੇ ਗਏ। ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਸ਼੍ਰੀ ਮੁਕਤਸਰ ਸਹਿਬ ਦੇ ਸਿਵਲ ਹਸਪਤਾਲ ਲਿਆਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ। ਮਿ੍ਰਤਕ ਦੀ ਮਾਤਾ ਮਨਜੀਤ ਕੌਰ ਪਤਨੀ ਜਗਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਨਾਂ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਘਰ ਛੱਡਣ ਆਏ ਨੌਜਵਾਨਾਂ ਨੇ ਹੀ ਕੋਈ ਜ਼ਰਹੀਲੀ ਚੀਜ ਖੁਆ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਮਿ੍ਰਤਕ ਦੀ ਮਾਤਾ ਦੇ ਬਿਆਨਾਂ ’ਤੇ ਐਫ.ਆਈ.ਆਰ. ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।