"ਆਪ" ਆਗੂ ਮਲਕੀਤ ਥਿੰਦ ਅਤੇ ਆਮ ਆਦਮੀ ਪਾਰਟੀ ਦੀ ਟੀਮ ਦਾ ਪਿੰਡ ਅਲਫੂ ਕਾ ਵਿਖੇ ਨਿੱਘਾ ਸਵਾਗਤ । ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ 30 ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਗੁਰੂਹਰਸਹਾਏ (ਰਜਿੰਦਰ ਕੰਬੋਜ)ਕਾਂਗਰਸ ਅਤੇ ਅਕਾਲੀ ਦਲ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁੱਖੀ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਚ’ ਕੀਤੇ ਹੋਏ ਵਿਕਾਸ ਨੂੰ ਦੇਖਦਿਆਂ ਪਿੰਡ ਅਲਫੂ ਕਾ ਦੇ ਕਰੀਬ 30 ਪਰਿਵਾਰਾਂ ਨੇ ਅੱਜ ਦੋਨੋਂ ਪਾਰਟੀਆਂ ਨੂੰ ਛੱਡ ਕੇ ਸਾਬਕਾ ਹਲਕਾ ਇੰਚਾਰਜ ਅਤੇ ਬੀ ਸੀ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਡਾ ਮਲਕੀਤ ਥਿੰਦ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ । ਆਪ ਦੇ ਸੀਨੀਅਰ ਆਗੂ ਡਾ ਸੁਖਵੀਰ ਸ਼ਰਮਾ ਅਤੇ ਸਰਕਲ ਇੰਚਾਰਜ ਬੂਟਾ ਸਿੰਘ ਅਤੇ ਸੁਖਜੀਤ ਸਿੰਘ ਦੇ ਯਤਨਾਂ ਸਦਕਾ ਰੱਖੀ ਗਈ ਇਸ ਮੀਟਿੰਗ ਵਿੱਚ ਪਿੰਡ ਵਾਸੀਆਂ ਵੱਲੋਂ ਆਈ ਟੀਮ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਇੱਥੇ ਪਹੁੰਚੇ ਸਾਥੀਆਂ ਵਿਚ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਮੋਹਨ ਪੱਪਾ ,ਸਰਕਲ ਇੰਚਾਰਜ ਬੋਹੜ ਸਿੰਘ, ਸਰਕਲ ਇੰਚਾਰਜ ਬਲਵੰਤ ਸਿੰਘ , ਸਰਕਲ ਇੰਚਾਰਜ ਟੋਨਾ ਸਿੰਘ ਸੀਨੀਅਰ ਸਾਥੀ ਨਿਸ਼ਾਨ ਸਿੰਘ, ਕੁਲਦੀਪ ਪਿੰਡੀ, ਰਾਜੇਸ਼ ਬੱਟੀ ਅਤੇ ਹੋਰ ਵੀਹ ਸਾਥੀ ਮੌਜੂਦ ਸਨ ਇੱਥੇ ਬੋਲਦਿਆਂ ਪਾਰਟੀ ਦੇ ਸੀਨੀਅਰ ਆਗੂ ਮਲਕੀਤ ਥਿੰਦ ਨੇ ਦੱਸਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁਫ਼ਤ ਬਿਜਲੀ ਮੁਫ਼ਤ ਇਲਾਜ਼ ਅਤੇ ਮੁਫ਼ਤ ਸਿੱਖਿਆ ਦੇ ਪ੍ਰਬੰਧ ਕੀਤੇ ਹਨ ਪਰ ਪੰਜਾਬ ਦੀ ਕੈਪਟਨ ਸਰਕਾਰ ਨੇ ਕਰੀਬ ਸਾਢੇ ਚਾਰ ਸਾਲ ਦਾ ਸਮਾਂ ਸੌਂ ਕੇ ਗੁਜ਼ਾਰ ਦਿੱਤਾ ਅਤੇ ਚੋਣਾਂ ਮੌਕੇ ਲਾਏ ਲਾਰਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ।ਇਸ ਕਰਕੇ ਹੋਣ ਵਾਲੀਆ 2022 ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਸਰਕਾਰ ਨੂੰ ਚਲਦਾ ਕਰਨ ਲਈ ਬਹੁਤ ਉਤਾਵਲੇ ਹਨ । ਉਨ੍ਹਾਂ ਅਖ਼ਤਰ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਵੀ ਚਾਹੁੰਦੇ ਹਨ ਕਿ ਦਿੱਲੀ ਵਾਂਗ ਪੰਜਾਬ ਵਿਚ ਬਿਜਲੀ, ਇਲਾਜ, ਪੜ੍ਹਾਈ ਮੁਫ਼ਤ ਮਿਲੇ ਅਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ 2500 ਰੁਪਈਆ ਪਰ ਮਹੀਨਾ ਹੋਣ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਦੇ ਕੇ ਪੰਜਾਬ ਵਿੱਚ ਆਪ ਦੀ ਸਰਕਾਰ ਲੈ ਕੇ ਆਉਣ । ਇਸ ਮੌਕੇ ਸ਼ਾਮਲ ਹੋਏ ਪਰਿਵਾਰਾਂ ਵਿੱਚ ਜੋਰਾ ਸਿੰਘ, ਤਰਸੇਮ ਸਿੰਘ, ਹਰਮੇਸ਼ ਸਿੰਘ ਅੰਗਰੇਜ ਸਿੰਘ, ਜਗਸੀਰ ਸਿੰਘ, ਪਰਮਜੀਤ ਸਿੰਘ,ਲਖਵਿੰਦਰ ,ਮੱਖਣ ਸੋਨੂੰ, ਜੱਜ, ਸੁਰਿੰਦਰ,ਅਮਰੀਕ ਸਿੰਘ, ਪਰਮਜੀਤ ਸਿੰਘ,ਅਵਤਾਰ ਸਿੰਘ,ਮੁਖਤਿਆਰ ਸਿੰਘ,ਸੈਮਲ, ਜਗਦੀਸ਼,ਨਿਰਮਲ ਸਿੰਘ, ਕਰਮਜੀਤ ਸਿੰਘ,ਮਨਜੀਤ ਸਿੰਘ, ਅਵਤਾਰ ਸਿੰਘ, ਦਲੀਪ ,ਹਰਪਾਲ, ਕਰਤਾਰ, ਭਾਗ ,ਕੇਹਰ, ਗੁਰਪ੍ਰੀਤ, ਜੋਨ, ਵਿਲੀਅਮ, ਬਲਦੇਵ ਸਿੰਘ।

1.

2.