ਆਂਦਰੇਈ ਸਟੇਨਿਨ ਇੰਟਰਨੈਸ਼ਨਲ ਫੋਟੋ ਮੁਕਾਬਲਿਆਂ ਦੇ ਜੇਤੂਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਭਲਕੇ ਤੱਕ

0
168

ਨਵੀਂ ਦਿੱਲੀ – ਆਵਾਜ਼ ਬਿੳੂਰੋ
ਨਵੀਂ ਦਿੱਲੀ ਵਿੱਚ ਆਂਦਰੇਈ ਸਟੇਨਿਨ ਇੰਟਰਨੈਸ਼ਨਲ ਫੋਟੋ ਮੁਕਾਬਲਿਆਂ ਦੇ ਜੇਤੂਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ 5 ਦਸੰਬਰ ਤੱਕ ਚੱਲੇਗੀ। ਇਹ ਪ੍ਰਦਰਸ਼ਨੀ ਰੂਸ, ਭਾਰਤ, ਦੱਖਣ ਅਫਰੀਕਾ, ਇਟਲੀ, ਅਮਰੀਕਾ, ਫ੍ਰਾਂਸ ਸਮੇਤ ਕਈ ਦੇਸ਼ਾਂ ਦੇ ਬੇਹਤਰੀਨ ਨੌਜਵਾਨ ਫੋਟੋਗ੍ਰਾਫਰਾਂ ਦੀਆਂ ਦਰਜਨਾਂ ਤਸਵੀਰਾਂ ’ਤੇ ਅਧਾਰਿਤ ਹੈ। ਰਫ਼ੀ ਮਾਰਗ ਉਪਰ ਇਹ ਪ੍ਰਦਰਸ਼ਨੀ 29 ਨਵੰਬਰ ਤੋਂ ਜਾਰੀ ਹੈ। ਪ੍ਰਦਰਸ਼ਨੀ ਵਿੱਚ ਭੱਖਦੇ ਸਮਾਜਿਕ ਮੁੱਦਿਆਂ ਨੂੰ ਚੁੱਕਿਆ ਹੈ। ਇਸ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੇਖਣ ਵਾਲੇ ਨੂੰ ਚੌਂਕਾਅ ਦੇਣ ਵਾਲੀਆਂ ਹਨ। ਇਹ ਪ੍ਰਦਰਸ਼ਨੀ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ। ਪ੍ਰਦਰਸ਼ਨੀ ਵਿੱਚ ਭਾਰਤ ਦੇ ਕੋਲਕਾਤਾ ਦੇ ਪੱਤਰਕਾਰ ਦੇਵ ਰਚਨ ਚੈਟਰਜੀ, ਅਮਿਤ ਮੌਲਿਕ, ਅਇਆਨਾ ਸਿੱਲ ਦੀਆਂ ਫੋਟੋਆਂ ਵੀ ਸ਼ਾਮਿਲ ਹਨ। ਪ੍ਰਦਰਸ਼ਨੀ ਦੇ ਆਯੋਜਕ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਕਿੱਤਾਕਾਰੀ ਸ਼ੌਕੀਨਾਂ ਨੇ ਇਸ ਵਿੱਚ ਖੂਬ ਦਿਲਚੱਸਪੀ ਦਿਖਾਈ ਹੈ। ਪ੍ਰਦਰਸ਼ਨੀ ਦਾ ਮੰਤਵ ਨੌਜਵਾਨ ਫੋਟੋਗ੍ਰਾਫਰਾਂ ਦਾ ਸਮਰਥਨ ਅਤੇ ਮਦਦ ਕਰਨਾ ਹੈ।