ਅਮਲ ਸੁਸਾਇਟੀ ਵੱਲੋਂ ਕਰਵਾਏ ਗਏ ਭਾਸ਼ਣ ਮੁਕਾਬਲੇ

0
903

ਨਾਭਾ – ਰਾਜਿੰਦਰ ਸਿੰਘ ਕਪੂਰ
ਸਥਾਨਕ ਮੈਹਸ ਗੇਟ ਵਿਖੇ ਸਥਿਤ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਮਲ ਸੋਸਾਇਟੀ ਵੱਲੋਂ ਸੋਸਾਇਟੀ ਦੇ 25 ਸਾਲ ਪੂਰੇ ਹੋਣ ਤੇ ਸੁਸਾਇਟੀ ਵੱਲੋਂ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਅੱਠ ਬੱਚਿਆਂ ਨੇ ਭਾਗ ਲਿਆ । ਵੱਧ ਰਿਹਾ ਪ੍ਰਦੂਸ਼ਣ ,ਪਾਣੀ ਦੀ ਸਮੱਸਿਆ, ਵਧ ਰਹੇ ਵਾਹਨ ਅਤੇ ਕੱਟੇ ਜਾ ਰਹੇ ਦਰੱਖਤਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਕੁੰਜੀਵਤ ਭਾਸ਼ਣ ਦਿੱਤੇ। ਜੇਤੂ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਨਕਦ ਰਾਸ਼ੀ ਪ੍ਰਦਾਨ ਕੀਤੀ ਗਈਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਹੌਸਲਾ ਵਜਾਈ ਰਾਸ਼ੀ ਦੇ ਕੇ ਸਨਮਾਨਤ ਕੀਤਾ । ਸਕੂਲ ਦੇ ਨਿਰਦੇਸ਼ਕ ਐਸ ਐਸ ਬੇਦੀ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ । ਇਸ ਮੌਕੇ ਸਕੂਲ ਦੀ ਮੁਖੀ ਮੈਡਮ ਸ਼ੀਰੂ ਬੇਦੀ, ਅਮਲ ਸੁਸਾਇਟੀ ਵੱਲੋਂ ਸਕੱਤਰ ਅਵਤਾਰ ਸਿੰਘ, ਕੈਸ਼ੀਅਰ ਭਗਵਾਨ ਦਾਸ, ਸਾਬਕਾ ਬਲਾਕ ਵਿਕਾਸ ਪੰਚਾਇਤ ਅਫ਼ਸਰ ਬਲਜੀਤ ਸਿੰਘ ਭੋਜੋਮਾਜਰੀ, ਅਜੀਤ ਸਿੰਘ ਖਹਿਰਾ ,ਕਰਮਜੀਤ ਸਿੰਘ ਮਹਿਰਮ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।