ਅਮਰੀਕੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੂੰ ਹਿੰਦੀ ਸਿਖਾਏਗਾ ਭਾਰਤੀ ਦੂਤਘਰ

0
170

ਵਾਸ਼ਿੰਗਟਨ – ਆਵਾਜ਼ ਬਿੳੂਰੋ
ਅਮਰੀਕਾ ‘ਚ ਹਿੰਦੀ ਨੂੰ ਬੜ੍ਹਾਵਾ ਦੇਣ ਲਈ ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਨੇ ਅਹਿਮ ਕਦਮ ਚੁੱਕਿਆ ਹੈ। ਵਿਦਿਆਰਥੀਆਂ ਦੀ ਮੰਗ ‘ਤੇ ਦੂਤਘਰ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ‘ਚ ਮੁਫ਼ਤ ‘ਚ ਹਿੰਦੀ ਦਾ ਕੋਰਸ ਸ਼ੁਰੂ ਕਰਵਾਉਣ ਜਾ ਰਿਹਾ ਹੈ। ਛੇ ਹਫ਼ਤਿਆਂ ਦੇ ਇਸ ਇੰਟ੍ਰੋਡਕਟਰੀ ਹਿੰਦੀ ਲੈਂਗਵੇਜ ਕੋਰਸ ਦੀ ਸ਼ੁਰੂਆਤ 28 ਅਗਸਤ ਤੋਂ ਹੋਵੇਗੀ। ਇਸ ਦਾ ਸੰਚਾਲਣ ਦੂਤਘਰ ‘ਚ ਭਾਰਤੀ ਸੰਸਕਿ੍ਰਤੀ ਦੇ ਅਧਿਆਪਕ ਡਾ. ਮੋਕਸ਼ਰਾਜ ਕਰਨਗੇ। ਇਸ ਕੋਰਸ ਤਹਿਤ ਵਿਦਿਆਰਥੀਆਂ ਨੂੰ ਹਿੰਦੀ ਦੀ ਬੁਨਿਆਦੀ ਜਾਣਕਾਰੀ ਜਿਵੇਂ ਅੱਖਰ ਗਿਆਨ ਤੇ ਵਿਆਕਰਨ ਸਿਖਾਈ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਨੂੰ ਹਿੰਦੀ ਬੋਲਣ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਸਾਲ ਦੀ ਸ਼ੁਰੂਆਤ ‘ਚ ਭਾਰਤੀ ਦੂਤਘਰ ਨੇ ਯੂਨੀਵਰਸਿਟੀ ‘ਚ ਮੁਫ਼ਤ ‘ਚ ਹਰ ਹਫ਼ਤੇ ਇਕ ਘੰਟੇ ਹਿੰਦੀ ਦੀ ਕਲਾਸ ਦੇਣ ਦੀ ਸ਼ੁਰੂ ਕੀਤੀ ਸੀ। ਇਸ ਕੋਰਸ ‘ਚ ਸੱਤ ਵੱਖ-ਵੱਖ ਦੇਸ਼ਾਂ ਦੇ 87 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਨੂੰ ਲੈ ਕੇ ਯੂਨੀਵਰਸਿਟੀ ਦੇ ਸਿਗੁਰ ਸੈਂਟਰ ਫਾਰ ਏਸ਼ੀਅਨ ਸਟਡੀਜ਼ ਦੇ ਨਿਰਦੇਸ਼ਕ ਬੈਂਜਾਮਿਨ ਡੀ ਹਾਪਕਿੰਸ ਨੇ ਲਿਖਿਆ, ‘ਘੱਟ ਸਮੇਂ ‘ਚ ਵੀ ਕਈ ਵਿਦਿਆਰਥੀ ਹਿੰਦੀ ਸਿੱਖਣ ਪੁੱਜੇ ਸਨ। ਇਸ ਨਾਲ ਹਿੰਦੀ ਭਾਸ਼ਾ ‘ਚ ਉਨ੍ਹਾਂ ਦੀ ਰੁਚੀ ਦਾ ਪਤਾ ਲਗਦਾ ਹੈ। ਇਸੇ ਨਾਲ ਅਸੀਂ ਹਿੰਦੀ ਦੇ ਇੰਟ੍ਰੋਡਕਟਰੀ ਕੋਰਸ ਦਾ ਸੰਚਾਲਣ ਕਰਨ ਲਈ ਉਤਸ਼ਾਹਿਤ ਹੋਏ ਹਾਂ।‘ ਉਨ੍ਹਾਂ ਇਹ ਵੀ ਕਿਹਾ ਕਿ ਸੈਂਟਰ ਇਸ ਕੋਰਸ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ। ਇਸ ਕੋਰਸ ਦੇ ਸਫਲ ਰਹਿਣ ‘ਤੇ ਯੂਨੀਵਰਸਿਟੀ ‘ਚ ਹਿੰਦੀ ਦਾ ਫੁੱਲ ਟਾਈਮ ਸਿਲੇਬਸ ਸ਼ੁਰੂ ਹੋਣ ਦੀ ਉਮੀਦ ਵੀ ਪ੍ਰਗਟਾਈ ਜਾ ਰਹੀ ਹੈ।