ਅਨੁਮਾਨ ਤੋਂ ਜ਼ਿਆਦਾ ਹੈ ਚੰਦਰਮਾ ਦੀ ਉਮਰ

0
186

ਬਰਲਿਨ – ਆਵਾਜ਼ ਬਿਊਰੋ
ਚੰਦਰਮਾ ਦੀ ਉਮਰ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ‘ਚ ਪਾਇਆ ਗਿਆ ਕਿ ਸੌਰ ਪ੍ਰਣਾਲੀ ਦੇ ਹੋਂਦ ‘ਚ ਆਉਣ ਦੇ ਕਰੀਬ ਪੰਜ ਕਰੋੜ ਸਾਲ ਬਾਅਦ ਚੰਦਰਮਾ ਬਣਿਆ ਸੀ। ਇਸ ਤੋਂ ਇਹ ਜਾਹਿਰ ਹੁੰਦਾ ਹੈ ਕਿ ਚੰਦਰਮਾ ਦੀ ਉਮਰ ਪਹਿਲਾਂ ਦੇ ਅਨੁਮਾਨ ਤੋਂ ਕਿਤੇ ਜ਼ਿਆਦਾ ਹੈ। ਪਹਿਲਾਂ ਦੇ ਅਧਿਐਨਾਂ ਤੋਂ ਇਹ ਅਨੁਮਾਨ ਲਾਇਆ ਗਿਆ ਹੈ ਕਿ ਸੌਰ ਪ੍ਰਣਾਲੀ ਦੇ ਬਣਨ ਤੋਂ ਕਰੀਬ 15 ਕਰੋੜ ਸਾਲ ਬਾਅਦ ਚੰਦਰਮਾ ਹੋਂਦ ‘ਚ ਆਇਆ ਸੀ। ਜਰਮਨੀ ਦੀ ਕੋਲੋਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਹ ਨਵਾਂ ਅਧਿਐਨ ਕੀਤਾ ਹੈ। ਉਨ੍ਹਾਂ ਪਾਇਆ ਕਿ ਸੌਰ ਪ੍ਰਣਾਲੀ ਦਾ ਨਿਰਮਾਣ ਕਰੀਬ 4.56 ਅਰਬ ਸਾਲ ਪਹਿਲਾਂ ਹੋਇਆ ਸੀ। ਜਦਕਿ ਚੰਦਰਮਾ 4.51 ਅਰਬ ਸਾਲ ਪਹਿਲਾਂ ਬਣਿਆ। ਵਿਗਿਆਨੀਆਂ ਨੇ ਅਪੋਲੋ ਮਿਸ਼ਨ ਦੌਰਾਨ ਚੰਦਰਮਾ ਤੋਂ ਇਕੱਤਰ ਕੀਤੇ ਗਏ ਨਮੂਨਿਆਂ ਦੇ ਰਸਾਇਣਕ ਸੰਯੋਜਨ ਦਾ ਵਿਸ਼ਲੇਸ਼ਣ ਕੀਤਾ। ਇਸੇ ਦੇ ਆਧਾਰ ‘ਤੇ ਚੰਦਰਮਾ ਦੀ ਉਮਰ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਕੋਲੋਨ ਯੂਨੀਵਰਸਿਟੀ ਦੇ ਸ਼ੋਧਕਰਤਾ ਰਾਉਲ ਫੋਂਸੇਕਾ ਨੇ ਕਿਹਾ, ‘ਚੰਦਰਮਾ ‘ਤੇ ਵੱਖ-ਵੱਖ ਸਮੇਂ ‘ਚ ਬਣੀਆਂ ਚੱਟਾਨਾਂ ‘ਚ ਪਾਏ ਗਏ ਤੱਤਾਂ ਦੀ ਤੁਲਨਾ ਕੀਤੀ ਗਈ। ਇਸ ਤੋਂ ਇਹ ਜਾਣਨਾ ਸੰਭਵ ਹੋ ਸਕਿਆ ਕਿ ਹਰ ਨਮੂਨੇ ਦਾ ਚੰਦਰਮਾ ਦੇ ਅੰਦਰੂਨੀ ਹਿੱਸੇ ਤੇ ਮੈਗਮਾ ਦੇ ਠੋਸ ਹੋਣ ਵਿਚਕਾਰ ਕਿਸ ਤਰ੍ਹਾਂ ਦਾ ਸਬੰਧ ਹੈ।’
ਚੰਦਰਮਾ ਤੋਂ ਲਿਆਂਦੇ ਗਏ ਸਨ ਨਮੂਨੇ