ਅੱਜ ਤੋਂ LPG ਸਿਲੰਡਰ ਹੋਇਆ ਹੋਰ ਮਹਿੰਗਾ , ਪੜ੍ਹੋ 1 ਜੁਲਾਈ ਤੋਂ ਜਾਰੀ ਕੀਤੇ ਨਵੇਂ ਰੇਟ

ਨਵੀਂ ਦਿੱਲੀ : ਸਰਕਾਰੀ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਐਲਪੀਜੀ ਸਿਲੰਡਰ (LPG Price Rise )ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਵਾਰ ਐਲਪੀਜੀ ਦੀ ਕੀਮਤ ਵਿੱਚ 25.50 ਰੁਪਏ (Rasoi Gas Price) ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਦੇ ਨਾਲ ਹੁਣ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿਚ 834.50 ਰੁਪਏ ਪ੍ਰਤੀ ਸਿਲੰਡਰ (LPG Cylinder Price in Delhi) ਹੋ ਗਈ ਹੈ। ਹੁਣ ਤੱਕ 14.2 ਕਿਲੋ ਦਾ ਐਲਪੀਜੀ ਸਿਲੰਡਰ ਦਿੱਲੀ ਵਿਚ 809 ਰੁਪਏ ਵਿਚ ਵਿਕ ਰਿਹਾ ਸੀ। ਹਰ ਮਹੀਨੇ ਦੇ ਪਹਿਲੇ ਦਿਨ ਸਾਰੀਆਂ ਸਰਕਾਰੀ ਤੇਲ ਵਾਲੀਆਂ ਕੰਪਨੀਆਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਬਾਰੇ ਫੈਸਲਾ ਲੈਂਦੀਆਂ ਹਨ ਕਿ ਉਸਨੂੰ ਘਟਾਉਣਾ ਹੈ ਜਾਂ ਵਧਾਉਣਾ ਹੈ ਜਾਂ ਫ਼ਿਰ ਤਬਦੀਲੀ ਨਹੀਂ ਕਰਨੀ। ਇਸ ਤੋਂ ਪਹਿਲਾਂ 1 ਮਈ ਨੂੰ ਗੈਸ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ। ਤੇਲ ਕੰਪਨੀਆਂ ਨੇ ਅਪ੍ਰੈਲ ਵਿੱਚ ਗੈਸ ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਦੀ ਕਟੌਤੀ ਕੀਤੀ ਸੀ। ਇਸ ਤੋਂ ਪਹਿਲਾਂ ਐਲਪੀਜੀ ਸਿਲੰਡਰ ਫਰਵਰੀ ਅਤੇ ਮਾਰਚ ਵਿੱਚ ਮਹਿੰਗੇ ਹੋ ਗਏ ਸਨ। ਇਸ ਸਮੇਂ ਮੁੰਬਈ ਵਿੱਚ ਇੱਕ 14.2 ਕਿਲੋ ਐਲਪੀਜੀ ਗੈਸ ਸਿਲੰਡਰ ਦੀ ਕੀਮਤ 834.50 ਰੁਪਏ ਹੈ, ਜੋ ਹੁਣ ਤੱਕ 809 ਰੁਪਏ ਸੀ। ਦਿੱਲੀ ਵਿਚ ਵੀ ਸਿਲੰਡਰ ਦੀ ਕੀਮਤ 834.50 ਰੁਪਏ ਹੈ, ਜੋ ਪਹਿਲਾਂ 809 ਰੁਪਏ ਸੀ। ਦੂਜੇ ਪਾਸੇ ਜੇ ਅਸੀਂ ਕੋਲਕਾਤਾ ਦੀ ਗੱਲ ਕਰੀਏ ਤਾਂ ਐਲਪੀਜੀ ਸਿਲੰਡਰ ਹੁਣ ਤੱਕ 835.50 ਰੁਪਏ ਵਿਚ ਵਿਕ ਰਿਹਾ ਸੀ, ਜਿਸ ਦੀ ਕੀਮਤ ਹੁਣ 861 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਚੇਨਈ ਵਿਚ ਐਲਪੀਜੀ ਗੈਸ ਸਿਲੰਡਰ 850.50 ਰੁਪਏ ਬਣ ਗਿਆ ਹੈ, ਜੋ ਹੁਣ ਤਕ 825 ਰੁਪਏ ਵਿਚ ਵਿਕ ਰਿਹਾ ਹੈ। ਅੱਜ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 834 ਰੁਪਏ ਹੈ। ਇਸ ਸਾਲ ਜਨਵਰੀ ਵਿਚ ਦਿੱਲੀ ਵਿਚ ਐਲਪੀਜੀ ਸਿਲੰਡਰ ਦੀ ਕੀਮਤ 694 ਰੁਪਏ ਸੀ, ਜੋ ਫਰਵਰੀ ਵਿਚ ਵਧਾ ਕੇ 719 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਸੀ। 15 ਫਰਵਰੀ ਨੂੰ, ਕੀਮਤ 769 ਰੁਪਏ ਕੀਤੀ ਗਈ ਸੀ। ਇਸ ਤੋਂ ਬਾਅਦ 25 ਫਰਵਰੀ ਨੂੰ ਐਲ.ਪੀ.ਜੀ. ਸਿਲੰਡਰ ਦੀ ਕੀਮਤ ਘਟਾ ਕੇ 794 ਰੁਪਏ ਕਰ ਦਿੱਤੀ ਗਈ ਸੀ। ਮਾਰਚ ਵਿਚ ਐਲਪੀਜੀ ਸਿਲੰਡਰ ਦੀ ਕੀਮਤ ਘਟਾ ਕੇ 819 ਰੁਪਏ ਕਰ ਦਿੱਤੀ ਗਈ ਸੀ।

1.