ਅਗਵਾ ਕੀਤੇ ਵਿਅਕਤੀ ਨੂੰ ਕਿਲਿਆਂਵਾਲੀ ਪੁਲਿਸ ਨੇ ਕੀਤਾ ਬਰਾਮਦ

0
92

ਮੰਡੀ ਕਿਲਿਆਂਵਾਲੀ ਡਾ. ਗਜਰਾਜ ਸਿੰਘ
ਫਿਰੌਤੀ ਮੰਗਣ ਲਈ ਅਗਵਾ ਕਰਨ ਵਾਲਿਆਂ ਦੇ ਖਿਲਾਫ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਡੀ. ਸੁਡਰਵਿਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਜਸਪਾਲ ਸਿੰਘ ਡੀ.ਐਸ.ਪੀ. ਮਲੋਟ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਅਗਵਾ ਕੀਤੇ ਗਏ ਵਿਅਕਤੀ ਨੂੰ ਕਿਲਿਆਵਾਲੀ ਪੁਲਿਸ ਨੇ ਕੁਝ ਸਮੇਂ ਅੰਦਰ ਬਰਾਮਦ ਕਰ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਲੰਬੀ ਥਾਣੇ ਦੇ ਮੁੱਖੀ ਐਸ.ਐਚ.ਓ ਚੰਦਰ ਸੇਖਰ ਅਤੇ ਕਿਲਿਆਂਵਾਲੀ ਪੁਲਿਸ ਚੌਕੀ ਦੇ ਇੰਚਾਰਜ ਸ. ਪਿ੍ਰਤਪਾਲ ਸਿੰਘ ਨੇ ਦੱਸਿਆ ਹੈ ਕਿ ਪਰਮਜੀਤ ਕੌਰ ਪੁੱਤਰੀ ਹਰਬੰਸ ਸਿੰਘ ਨਿਵਾਸੀ ਫਤੂਹੀਵਾਲਾ ਨੇ ਕਿਲਿਆਂਵਾਲੀ ਚੌਕੀ ਵਿਖੇ ਦਰਖਾਸਤ ਦਿੱਤੀ ਸੀ ਕਿ ਉਸਦਾ ਭਰਾ ਬਲਦੇਵ ਸਿੰਘ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਅਤੇ ਉਸਦੇ ਗੁਆਢੀਆਂ ਨੇ ਸੂਚਨਾ ਦਿੱਤੀ ਕਿ ਬਲਦੇਵ ਸਿੰਘ ਨੂੰ ਕੁਝ ਵਿਅਕਤੀ ਨੇ ਸਵੀਫਟ ਕਾਰ ਅਤੇ ਸਕੂਟਰੀ ਸਵਾਰ ਕੁਝ ਲੋਕ ਜਿਨ੍ਹਾ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਅਤੇ ਉਹ ਖੇਤ ਵਿੱਚੋ ਉਸਨੂੰ ਅਗਵਾ ਕਰਕੇ ਲੈ ਗਏ ਅਤੇ ਜਾਂਦੇ ਹੋਏ ਬਲਦੇਵ ਸਿੰਘ ਦੀ ਜੀਪ ਵੀ ਨਾਲ ਲੈ ਗਏ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਸ਼ਿਕਾਇਤ ਕਰਤਾ ਦੇ ਭਰਾ ਬਲਦੇਵ ਸਿੰਘ ਨੂੰ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਦੱਸਿਆ ਸੀ ਕਿ ਉਸਨੂੰ ਨੇਹਾ (ਕਾਲਪਨਿਕ ਨਾਮ) ਵਾਸੀ ਚੌਟਾਲਾ ਰੋੜ ਮੰਡੀ ਡੱਬਵਾਲੀ, ਸੌਨੂੰ ਪੁੱਤਰ ਸੋਹਨ ਲਾਲ ਵਾਸੀ ਪਿੰਡ ਮੌਜਗੜ੍ਹ ਨਾਮਕ ਵਿਅਕਤੀਆਂ ਨੇ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾ ਕੇ ਪੈਸੇ ਬਟੋਰਣ ਦੀਆਂ ਧਮਕਿਆਂ ਦੇ ਰਹੇ ਸਨ ਅਤੇ ਇਸ ਸਬੰਧ ਵਿੱਚ ਇਨ੍ਹਾਂ ਵਿਅਕਤੀਆਂ ਨੇ ਉਸਦੀ ਭਤੀਜੀ ਰਮਨਦੀਪ ਕੌਰ ਪੁੱਤਰ ਬਲਦੇਵ ਸਿੰਘ ਨੂੰ ਵੀ ਧਮਕਿਆਂ ਦਿੱਤੀਆ ਸਨ ਕਿ ਜੇਕਰ ਤੇਰੇ ਪਿਤਾ ਨੇ ਸਾਨੂੰ ਪੈਸੇ ਨਹੀ ਦਿੱਤੇ ਤਾਂ ਤੇਰੇ ਪਿਤਾ ਦੇ ਖਿਲਾਫ ਬਲਾਤਕਾਰ ਦਾ ਕੇਸ਼ ਬਨਾ ਦੇਵਾਗੇ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਸ਼ਿਕਾਇਤ ਕਰਤਾ ਦੇ ਭਰਾ ਬਲਦੇਵ ਸਿੰਘ ਨੂੰ ਨੇਹਾ (ਕਾਲਪਨਿਕ ਨਾਮ) ਅਤੇ ਸੋਨੂੰ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੂੰ ਫਿਰੌਤੀ ਮੰਗਣ ਦੇ ਇਰਾਦੇ ਨਾਲ ਅਗਵਾ ਕਰਕੇ ਲੈ ਗਏ ਸਨ ਅਤੇ ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਇਸਸਾਰੀ ਘਟਨਾ ਦੀ ਜਾਣਕਾਰੀ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਅਤੇ ਜਸਪਾਲ ਸਿੰਘ ਡੀ.ਐਸ.ਪੀ. ਮਲੋਟ ਨੂੰ ਦਿੱਤੀ ਗਈ ਅਤੇ ਇਸ ਤੇ ਕਾਰਵਾਈ ਕਰਦੇ ਹੋਏ ਇੱਕ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਐਸ.ਐਚ.ਓ. ਲੰਬੀ ਚੰਦਰ ਸੇਖਰ, ਕਿਲਿਆਵਾਲੀ ਪੁਲਿਸ ਚੌਕੀ ਇੰਚਾਰਜ ਸ. ਪਿ੍ਰਤਪਾਲ ਸਿੰਘ, ਰਾਜਵੀਰ ਸਿੰਘ ਹੌਲਦਾਰ, ਦਵਿੰਦਰ ਸਿੰਘ ਹੌਲਦਾਰ, ਮਨਜਿੰਦਰ ਸਿੰਘ ਹੌਲਦਾਰ ਅਤੇ ਪਰਮਜੀਤ ਕੌਰ ਲੇਡਿਜ ਹੋਲਦਾਰ ਦੇ ਆਧਾਰ ਤੇ ਟੀਮ ਦਾ ਗਠਨ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਨੇਹਾ ਨਿਵਾਸੀ ਚੌਟਾਲਾ ਰੋੜ, ਮੰਡੀ ਡੱਬਵਾਲੀ ਦੇ ਘਰ ਛਾਪਾਮਾਰੀ ਕੀਤੀ ਗਈ ਤਾਂ ਉੱਥੇ ਬਲਦੇਵ ਸਿੰਘ ਨੂੰ ਬਰਾਮਦ ਕੀਤਾ ਗਿਆ ਅਤੇ ਨੇਹਾ, ਸੋਨੂੰ ਪੁੱਤਰ ਸੋਹਨ ਲਾਲ ਵਾਸੀ ਮੌਜਗੜ੍ਹ, ਬਲਵੀਰ ਕੌਰ (ਕਾਲਪਨਿਕ ਨਾਮ) ਵਾਸੀ ਪਿੰਡ ਸੇਵੇਵਾਲੀ ਸ਼੍ਰੀ ਮੁਕਤਸਰ ਸਾਹਿਬ ਨੂੰ ਬਲਦੇਵ ਸਿੰਘ ਨੂੰ ਅਗਵਾ ਕਰਨ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਦੋਸੀਆਨ ਕੋਲੋ ਅਗਵਾ ਕਰਨ ਲਈ ਵਰਤੀ ਗਈ ਸਵੀਫਟ ਕਾਰ ਡਿਜਾਇਰ ਨੰ. ਡੀਐਲ 8 ਸੀਏਡਬਲੂਯੂ 2192 ਅਤੇ ਬਲਦੇਵ ਸਿੰਘ ਦੀ ਜੀਪ ਪੀਬੀ 60- 9663 ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਗਿ੍ਰਫਤਾਰ ਕੀਤੇ ਗਏ ਦੋਸ਼ੀਆਨ ਦੇ ਖਿਲਾਫ ਧਾਰਾ 364, 389, 506, 120ਬੀ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੋਸੀਆਨ ਨੂੰ ਮਲੋਟ ਸ਼੍ਰੀਮਤੀ ਈਸ਼ਾ ਗੋਇਲ ਦੀ ਅਦਾਲਤ ਹੇਠ ਪੇਸ਼ ਕਰ 2 ਦਿਨਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ। ਰਿਮਾਡ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।