ਦੇਸ਼ ਦੇ 19 ਹਵਾਈ ਅੱਡਿਆਂ ‘ਤੇ ਅੱਤਵਾਦੀ ਹਮਲੇ ਦਾ ਖਦਸ਼ਾ, ਅਲਰਟ ਜਾਰੀ

0
149

ਨਵੀਂ ਦਿੱਲੀ : 15 ਅਗਲਤ ਆਜ਼ਾਦੀ ਦਿਵਸ ਦੇ ਜਸ਼ਨ ਤੇ ਕਸ਼ਮੀਰ ਨੂੰ ਲੈ ਕੇ ਲਏ ਗਏ ਫੈਸਲਿਆਂ ਤੋਂ ਬਾਅਦ ਦੇਸ਼ ‘ਚ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਬਿਊਰੋ ਆਫ ਸਿਵਲ ਏਵੀਏਸ਼ਨ ਨੇ ਦੇਸ਼ ਦੇ 19 ਹਵਾਈ ਅੱਡਿਆਂ ‘ਤੇ ਅੱਤਵਾਦੀ ਹਮਲਿਆਂ ਦਾ ਖਦਸ਼ਾ ਹੋਣ ਕਾਰਨ ਸੁਰੱਖਿਆ ਵਧਾ ਦਿੱਤੀ ਹੈ ਤੇ ਅਲਰਟ ਜਾਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਅਲਰਟ ਦਿੱਲੀ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਇੰਫਾਲ, ਚੇਨਈ, ਕੋਲਕਾਤਾ, ਅੰਮ੍ਰਿਤਸਰ, ਤਿਰੂਵਨੰਤਪੁਰਮ, ਰਾਏਪੁਰ, ਜੈਪੁਰ, ਲਖਨਊ, ਸ਼੍ਰੀਨਗਰ, ਭੋਪਾਲ, ਭੁਵਨੇਸ਼ਵਰ, ਦੇਹਰਾਦੂਨ ਤੇ ਅਹਿਮਦਾਬਾਦ ਹਵਾਈ ਅੱਡਿਆਂ ‘ਤੇ ਜਾਰੀ ਕੀਤਾ ਗਿਆ ਹੈ।

LEAVE A REPLY