Browsing: ਅੰਤਰਰਾਸਟਰੀ

April, 2018
March, 2018
February, 2018
January, 2018
December, 2017
November, 2017
October, 2017
September, 2017
ਪੱਤਰਕਾਰ ਅਤੇ ਲੇਖਕ ਗੌਰੀ ਲੰਕੇਸ਼ ਦੇ ਕਤਲ ਅਤੇ ਮੀਆਂਮਾਰ ਵਿੱਚ ਰੋਹੰਗੀਆ ਮੁਸਲਮਾਨਾਂ ‘ਤੇ ਹੋ ਰਹੇ ਜ਼ੁਲਮਾਂ ਖਿਲਾਫ ਕੈਲਗਰੀ ਵਿੱਚ ਰੋਸ ਪ੍ਰਦਰਸਨ ਕੈਲਗਰੀ / ਹਰਬੰਸ ਬੁੱਟਰ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਮਾਸਿਕ ਰਸਾਲੇ ਸਿੱਖ ਵਿਰਸਾ ਅਤੇ ਵੱਲੋਂ ਉੱਘੀ ਕੰਨੜ੍ਹ ਲੇਖਿਕਾ, ਐਡੀਟਰ, ਘੱਟ ਗਿਣਤੀਆਂ ਤੇ ਦਲਿਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਸਖਸ਼ੀਅਤ ਗੌਰੀ ਸ਼ੰਕਰ ਦੀ ਫਿਰਕੂ ਤਾਕਤਾਂ ਵਲੋਂ ਕੀਤੀ ਬੁਜ਼ਦਿਲਾਨਾ ਹੱਤਿਆ ਅਤੇ ਮੀਆਂਮਾਰ (ਬਰਮਾ) ਵਿੱਚ ਫੌਜੀ ਹੁਕਮਰਾਨਾਂ ਦੀ ਸ਼ਹਿ ਤੇ ਫਿਰਕੂ ਬੋਧੀ ਭਿਕਸ਼ੂਆਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਇੱਕ ਜਬਰਦਸਤ ਮੁਜ਼ਹਿਰੇ ਦਾ ਪ੍ਰਬੰਧ ਕੀਤਾ ਗਿਆ ।ਇਸ ਮੌਕੇ ਤੇ ਹਰਚਰਨ ਸਿੰਘ ਨੇ ਰੋਹੰਗੀਆ ਕਬੀਲੇ ਦੇ ਹੋ ਰਹੇ ਨਸਲਘਾਤ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਕਿਹਾ ਕਿ ਇਸ ਕਬੀਲੇ ਦੇ ਲੋਕਾਂ ਕੋਲ ਨਾਗਰਿਕਤਾ ਦਾ ਅਧਿਕਾਰ ਨਹੀਂ, ਵੋਟ ਦਾ ਅਧਿਕਾਰ ਨਹੀਂ, ਕੋਈ ਸਰਕਾਰੀ ਸੇਵਾ ਨਹੀਂ ਮਿਲਦੀ, ਵਿਆਹ ਵੀ ਸਰਕਾਰ ਦੀ ਇਜਾਜਤ ਤੋਂ ਬਿਨਾਂ ਨਹੀਂ ਕਰਾ ਸਕਦੇ, ਦੋ ਤੋਂ ਵੱਧ ਬੱਚੇ ਨਹੀਂ ਪੈਦਾ ਕਰ ਸਕਦੇ। ਅਜਿਹੀਆਂ ਪਾਬੰਧੀਆਂ ਦੇ ਬਾਵਜੂਦ ਹੁਣ ਹਰ ਤਰ੍ਹਾਂ ਦੇ ਅਣਮਨੁੱਖੀ ਜ਼ੁਲਮ ਕੀਤੇ ਜਾ ਰਹੇ ਹਨ, ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਹਨ, ਪਿੰਡਾਂ ਦੇ ਪਿੰਡ ਅੱਗ ਦੀ ਭੇਟ ਕੀਤੇ ਜਾ ਰਹੇ ਹਨ।ਲੱਖਾਂ ਲੋਕ ਸ਼ਰਨਾਰਥੀ ਬਣ ਕੇ ਬੰਗਲਾ ਦੇਸ਼ ਜਾ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਦੀ ਅਲੋਚਨਾ ਕਰਦੇ ਹੋਏ, ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਕਿ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਬਾਂਹ ਫੜਨ ਦੀ ਥਾਂ ਫਿਰਕੂ ਰਾਜਨੀਤੀ ਕੀਤੀ ਜਾ ਰਹੀ ਹੈ। ਦੂਜੇ ਪ੍ਰਮੁੱਖ ਬੁਲਾਰੇ ਮਾਸਟਰ ਭਜਨ ਸਿੰਘ ਨੇ ਗੌਰੀ ਲੰਕੇਸ਼ ਦੇ ਕਤਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਭਾਰਤ ਵਿੱਚ ਮੋਦੀ ਸਰਕਾਰ ਦੀ ਸ਼ਹਿ ਤੇ ਫੈਲਾਏ ਜਾ ਰਹੇ ਫਾਸ਼ੀਵਾਦੀ ਰੁਝਾਨਾਂ ਦੀ ਸਖਤ ਨਿਖੇਧੀ ਕੀਤੀ। ਮੁਜਾਹਰਾਕਾਰੀਆਂ ਵਲੋਂ ਇਸ ਮੌਕੇ ਤੇ ਨਾਹਰੇ ਲਾਉਂਦੇ ਹੋਏ ਮਾਰਚ ਵੀ ਕੀਤਾ।
August, 2017
July, 2017
June, 2017
May, 2017
April, 2017
March, 2017
February, 2017
January, 2017
December, 2016
November, 2016
October, 2016
September, 2016