50 ਸਾਲਾ ਔਰਤ ਨਾਲ ਵਿਆਹ ਕਰਵਾਉਣ ਲਈ 50 ਤੋਂ ਲੈ ਕੇ 80 ਸਾਲ ਦੇ ਲੋਕ ਲੱਗੇ ਲਾਈਨ ਵਿੱਚ

0

ਸੂਰਤ, ਆਵਾਜ਼ ਬਿਊਰੋ-ਇੱਥੋਂ ਦੇ ਵਰਾਸ਼ਾ ਵਿੱਚ ਸੀਨੀਅਰ ਨਾਗਰਿਕ ਮਿਲਣੀ ਸੰਮੇਲਨ ਵਿੱਚ ਇੱਕ 50 ਸਾਲਾ ਔਰਤ ਭਾਵਨਾ ਲਾਠੇਵਾਲਾ ਨੂੰ ਆਪਣਾ ਜੀਵਨ ਸਾਥੀ ਬਣਾਉਣ ਲਈ 50 ਸਾਲਾਂ ਤੋਂ ਲੈ ਕੇ 80 ਸਾਲ ਤੱਕ ਦੇ ਲੋਕ ਲਾਈਨ ਵਿੱਚ ਖੜ੍ਹੇ ਹੋ ਗਏ। ਭਾਵਨਾ ਲਾਠੇਵਾਲ ਨੇ ਜਦੋਂ ਹੀ ਇਸ਼ਾਰਾ ਕੀਤਾ ਕਿ ਕੌਣ ਕੌਣ ਮੇਰੇ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ ਹੈ ਤਾਂ ਕਈ ਲੋਕਾਂ ਨੇ ਹੱਥ ਖੜ੍ਹੇ ਕਰ ਦਿੱਤੇ। ਭਾਵਨਾ ਨੇ ਵਿਆਹ ਕਰਵਾਉਣ ਦੇ ਇੱਛੁਕ ਸਾਰਿਆਂ ਉਮੀਦਵਾਰਾਂ ਦੀ ਇੰਟਰਵਿਊ ਲਈ ਅਤੇ ਆਖਿਰ ਵਿੱਚ ਜੀਵਨ ਸਾਥੀ ਬਣਾਉਣ ਲਈ ਨਨਜੀ ਯਾਦਵ ਨੂੰ ਚੁਣਿਆ। ਭਾਵਨਾ ਨੂੰ ਆਪਣਾ ਜੀਵਨ ਸਾਥੀ ਬਣਾਉਣ ਲਈ ਉਹ ਵਿਅਕਤੀ ਚਾਹੀਦਾ ਸੀ ਜੋ 15 ਹਜਾਰ ਤੋਂ 95 ਹਜਾਰ ਰੁਪਏ ਮਹੀਨੇ ਤੱਕ ਦੀ ਆਮਦਨ ਲਿਆ ਸਕਦਾ ਹੋਵੇ।  ਭਾਵਨਾ ਨੇ ਜੀਵਨ ਸਾਥੀ ਚੁਣਨ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਨੂੰ ਸਵਾਲ ਕੀਤੇ ਕਿ ਤੁਹਾਨੂੰ ਕਿੰਨੇ ਪੁਰਸ਼ ਅਤੇ ਔਰਤਾਂ ਮਿਲਣ ਆਉਂਦੀਆਂ ਹਨ। ਤੁਹਾਡੀ ਔਲਾਦ ਦੀ ਸਥਿਤੀ ਕੀ ਹੈ, ਉਹ ਕਿੰਨੀ ਜਿੰਮੇਵਾਰ ਹੈ ਅਤੇ ਤੁਹਾਡੀ ਸਿਹਤ ਕਿਹੋ ਜਿਹੀ ਹੈ? ਔਲਾਦ ਉਨ੍ਹਾਂ ਦੇ ਨਵੇਂ ਰਿਸ਼ਤੇ ਨੂੰ ਮਨਜੂਰੀ ਦੇਵੇਗੀ ਜਾਂ ਨਹੀਂ? ਇਹ ਵੀ ਸਵਾਲ ਪੁੱਛਿਆ ਗਿਆ ਕਿ ਜੇ ਵਿਆਹ ਤੋਂ ਬਾਅਦ ਦੋਵਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਤਾਂ ਫਿਰ ਕੀ ਕਰੋਗੇ?

About Author

Leave A Reply

whatsapp marketing mahipal