5 ਲੱਖ 30 ਹਜ਼ਾਰ ਰੁਪਏ ਲੈ ਕੇ ਭੱਜਣ ਵਾਲਾ ਮੁਲਾਜ਼ਮ ਪੁਲਿਸ ਨੇ ਕੀਤਾ ਕਾਬੂ

0

ਬਰਨਾਲਾ ਹਮੀਰ ਸਿੰਘ, ਰਜਿੰਦਰ ਪ੍ਰਸ਼ਾਦ ਸਿੰਗਲਾ
ਜ਼ਿਲ੍ਹਾ ਪੁਲਿਸ ਵੱਲੋਂ ਪੈਟਰੋਲ ਪੰਪ ਮਾਲਕ ਤੋਂ 5 ਲੱਖ 30 ਹਜ਼ਾਰ ਰੁਪਏ ਲੈ ਕੇ ਭੱਜਣ ਵਾਲੇ ਮੁਲਾਜ਼ਮ ਨੂੰ 4 ਲੱਖ 80 ਹਜ਼ਾਰ ਰੁਪਏ ਦੀ ਨਗਦੀ ਸਮੇਤ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਰਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਬਸੰਤ ਕੁਮਾਰ ਪੁੱਤਰ ਕਾਂਸੀ ਰਾਮ ਵਾਸੀ ਸਦਰ ਬਾਜ਼ਾਰ ਬਰਨਾਲਾ ਨੇ ਲਿਖਤ ਬਿਆਨ ਦਰਜ ਕਰਵਾਏ ਸੀ ਕਿ ਉਸ ਦਾ ਆਈ.ਟੀ.ਆਈ. ਚੌਕ ਨਜ਼ਦੀਕ ਪੈਟਰੋਲ ਪੰਪ ਹੈ। ਰਮਨਦੀਪ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਬਾਜਾਖਾਨਾ ਰੋਡ ਬਰਨਾਲਾ ਜੋ ਕਿ ਮੁੱਦਈ ਦਾ ਮੁਲਾਜ਼ਮ ਲੱਗਿਆ ਹੋਇਆ ਹੈ ਨੂੰ 5 ਲੱਖ 30 ਹਜ਼ਾਰ ਰੁਪਏ ਦਾ ਵਾਊਚਰ ਭਰ ਕੇ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਭੇਜਿਆ ਸੀ ਤਾਂ ਮੁਲਜ਼ਮ ਪੈਸੇ ਲੈ ਕੇ ਫ਼ਰਾਰ ਹੋ ਗਿਆ ਸੀ । ਮੁੱਦਈ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵਲੋਂ ਰਮਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ । ਗੁਪਤ ਸੂਚਨਾ ਦੇ ਆਧਾਰ ‘ਤੇ ਰਮਨਦੀਪ ਸਿੰਘ ਪੱਤੀ ਰੋਡ ‘ਤੇ ਘੁੰਮਦਾ ਦੇਖਿਆ ਗਿਆ ਹੈ ਤਾਂ ਏ.ਐਸ.ਆਈ. ਅਨੂਪ ਸਿੰਘ ਨੇ ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ 4 ਲੱਖ 80 ਹਜ਼ਾਰ ਰੁਪਏ ਦੀ ਨਗਦੀ ਬ੍ਰਾਮਦਗੀ ਕਰ ਲਈ ਹੈ । ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

About Author

Leave A Reply

whatsapp marketing mahipal