ਸੜਕ ਦਾ ਕੰਮ ਸ਼ੁਰੂ ਹੋਣ ’ਤੇ ਪਿੰਡਾਂ ਦੇ ਲੋਕਾਂ ਨੇ ਕੀਤਾ ਭੱਠਲ ਤੇ ਸਿੰਗਲਾ ਦਾ ਧੰਨਵਾਦ

0


ਲ਼ਹਿਰਾਗਾਗਾ – ਖੁਡਾਲ
ਲਹਿਰਾ-ਮੂਨਕ ਵਾਇਆ ਲਹਿਲ ਕਲਾਂ ਸੜਕ ਬਣਨੀ ਸ਼ੁਰੂ ਹੋਣ ਤੇ ਕਈ ਪਿੰਡਾਂ ਦੇ ਲੋਕਾਂ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਪੀ.ਡਬਲਿਊ.ਡੀ. ਮੰਤਰੀ ਵਿਜੈਇੰਦਰ ਸਿੰਗਲਾ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਅੱਜ ਤੋਂ ਤਕਰੀਬਨ 22 ਸਾਲ ਪਹਿਲਾਂ ਬਣੀ ਸੀ, ਉਸ ਤੋਂ ਬਾਅਦ ਇਸ ਦਾ ਕਿਸੇ ਮੰਤਰੀ ਜਾਂ ਅਧਿਕਾਰੀ ਨੂੰ ਚੇਤਾ ਹੀ ਨਹੀਂ ਰਿਹਾ, ਨਾ ਹੀ ਕਦੇ ਪੱਚ ਜਾਂ ਰੋੜਾ ਇਸ ਸੜਕ ਤੇ ਮਹਿਕਮੇ ਵੱਲੋਂ ਪਾਇਆ ਗਿਆ।ਜਿਸ ਕਾਰਨ ਥਾਂ-ਥਾਂ ਤੇ ਡੂੰਘੇ ਖੱਡੇ ਪੈ ਚੁੱਕੇ ਹਨ।ਜਿਸ ਕਾਰਨ ਲਹਿਰਾ ਤੋਂ ਮੂਨਕ ਸਿਰਫ 16 ਕਿਲੋਮੀਟਰ ਦਾ ਰਸਤਾ 1 ਘੰਟੇ ਵਿਚ ਤਹਿ ਹੰੁਦਾ ਸੀ।ਇਸ ਸਮੇਂ ਧੰਨਵਾਦ ਕਰਨ ਵਾਲਿਆਂ ਵਿੱਚ ਲਹਿਲ ਖੁਰਦ ਤੋਂ ਰਾਜ ਸਿੰਘ ਸੈਕਟਰੀ, ਸਾ. ਸਰਪੰਚ ਜਗਦੇਵ ਸਿੰਘ ਪਾਰਸੀ, ਜਸਵਿੰਦਰ ਸਿੰਘ ਰਿੰਪੀ ਸੂਬਾ ਵਾਇਸ ਪ੍ਰਧਾਨ ਪੰਜਾਬ ਕਿਸਾਨ ਸੈੱਲ, ਕਾਮਰੇਡ ਗੁਰਜੀਤ ਸਿੰਘ ਕਾਲਾ ਬੱਲਰਾ, ਜਗਤਾਰ ਸਿੰਘ, ਰਾਜ ਕੁਮਾਰ, ਗੁਰਵਿੰਦਰ ਸਿੰਘ, ਬਿੱਟੂ ਸਿੰਘ, ਬਲਵੀਰ ਸਿੰਘ, ਬਲਜੀਤ ਸਿੰਘ ਸਰਾਓ ਲਹਿਲ ਕਲਾਂ, ਸੋਨੀ ਸਿੰਘ, ਰੋਡਾ ਸਿੰਘ, ਬਿੰਦਰ ਸਿੰਘ ਨੇ ਮੰਗ ਕੀਤੀ ਕਿ ਹੁਣ ਇਹ ਸੜਕ ਨੀਵੀਆਂ ਥਾਵਾਂ ਤੋਂ ਉਚੀ ਚੱਕ ਕੇ ਬਣਾਈ ਜਾਵੇ। ਇਸ ਵਾਰੇ ਪੀ. ਡਬਲਿਊ. ਡੀ. ਦੇ ਐੱਸ.ਡੀ.ਓ ਹਰਸ਼ ਗੋਇਲ ਨੇ ਦੱਸਿਆ ਕਿ ਸੜਕ ਦੀ ਲੰਬਾਈ 15 ਕਿਲੋਮੀਟਰ ਤੋਂ ਉਪਰ ਹੈ ਜੋ ਕਿ ਪਿੰਡ ਖਾਈ ਤੋਂ ਸ਼ੁਰੂ ਹੋ ਕੇ ਮੂਨਕ ਆਈ.ਟੀ.ਆਈ ਤੱਕ ਬਣੇਗੀ।ਜਿਸ ਤੇ ਲਗਭਗ 3 ਕਰੋੜ ਦਾ ਖਰਚਾ ਆਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੜਕ ਬਣਾਉਣ ਵਿੱਚ ਕਿਸੇ ਤਰਾਂ ਦੀ ਵੀ ਕੁਤਾਹੀ ਨਹੀਂ ਵਰਤਣ ਦਿੱਤੀ ਜਾਵੇਗੀ।

Share.

About Author

Leave A Reply