ਸਰਕਾਰੀ ਗਰਲਜ਼ ਸਕੂਲ ਦੀਆਂ ਹੁਸ਼ਿਆਰ ਵਿਦਿਆਰਥਣਾਂ ਦਾ ਨਕਦ ਇਨਾਮਾਂ ਨਾਲ ਸਨਮਾਨ

0


ਮੌੜ ਮੰਡੀ – ਸ਼ਾਮ ਲਾਲ ਜੋਧਪੁਰੀਆ
ਭਾਵੇਂ ਕੋਈ ਵਿਅਕਤੀ ਆਪਣੀ ਜੱਦੀ ਜਗ੍ਹਾਂ ਨੂੰ ਛੱਡ ਕੇ ਕਿਤੇ ਵੀ ਜਾ ਵੱਸੇ ਪ੍ਰੰਤੂ ਉਸਦਾ ਪੈਦਾਇਸ਼ੀ ਮਿੱਟੀ ਨਾਲ ਮੋਹ ਹਮੇਸ਼ਾ ਬਣਿਆ ਰਹਿੰਦਾ ਹੈ। ਮੌੜ ਮੰਡੀ ਦੇ ਜੰਮਪਲ ਉਮੇਸ਼ ਸਿੰਗਲਾ ਮੈਟਰੋਨਿਊਜ਼ ਵਾਲੇ ਇਸ ਸਮੇਂ ਭਾਵੇਂ ਦਿੱਲੀ ਵਿਖੇ ਸ਼ਿਫਟ ਹੋ ਚੁੱਕੇ ਹਨ ਪ੍ਰੰਤੂ ਉਹਨਾਂ ਦਾ ਮਨ ਅੱਜ ਵੀ ਮੌੜ ਮੰਡੀ ਨਾਲ ਜੁੜਿਆ ਹੋਇਆ ਹੈ। ਜਿਸਦੇ ਚੱਲਦੇ ਉਹ ਹਰ ਸਾਲ ਉਹਨਾਂ ਸਕੂਲਾਂ ਵਿਚ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਪੁੱਜਦੇ ਹਨ ਜਿੱਥੇ ਉਹ ਖੁਦ ਜਾ ਉਹਨਾਂ ਦੇ ਪਰਿਵਾਰਕ ਮੈਂਬਰ ਪੜ੍ਹਦੇ ਰਹੇ ਹਨ। ਬੀਤੇ ਦਿਨ ਉਮੇਸ਼ ਸਿੰਗਲਾ ਆਪਣੀ ਮਾਤਾ ਲਾਜ ਰਾਣੀ, ਭੈਣ ਕੁਸਮ ਲਤਾ ਅਤੇ ਭਾਣਜੀ ਟਵਿੰਕਲ ਬਾਂਸਲ ਦੇ ਜਨਮ ਦਿਨ ਦੀ ਖੁਸ਼ੀ ’ਚ ਗਰਲਜ਼ ਸਕੂਲ ਮੌੜ ਵਿਖੇ ਪੁੱਜੇ ਅਤੇ ਦਸਵੀਂ ਕਲਾਸ ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਨਕਦ ਇਨਾਮ ਅਤੇ ਵਿਸ਼ੇਸ਼ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੀ ਗਰਲਜ਼ ਸਕੂਲ ਦੇ ਕੰਪਿਊਟਰ ਅਧਿਆਪਕ ਪੰਕਜ ਕੁਮਾਰ ਨੇ ਆਪਣੇ ਦਾਦਾ ਸ਼੍ਰੀ ਸਰਵਨ ਮੱਲ ਜੀ ਦੀ ਯਾਦ ’ਚ ਬਾਰਵੀਂ ਜਮਾਤ ’ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਰਿਸ਼ਵ, ਮਾਨਸੀ ਵਰਮਾ ਅਤੇ ਨਵਪ੍ਰੀਤ ਕੌਰ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌੇਕੇ ਸਕੂਲ ਪਿ੍ਰੰਸੀਪਲ ਸ੍ਰੀ ਰਾਜਿੰਦਰ ਸਿੰਘ ਨੇ ਵੀ ਨੈਸ਼ਨਲ ਪੱਧਰ ਤੇ ਨਾਮ ਕਮਾ ਕੇ ਆਉਣ ਵਾਲੇ ਖਿਡਾਰੀਆਂ ਲਈ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਇਸ ਮੌਕੇ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਐਮ.ਐਲ. ਗਰਗ, ਜੀਨਤ ਮੰਗਲਾ ਤੋਂ ਇਲਾਵਾ ਪਿ੍ਰੰਸੀਪਾਲ ਰਾਜਿੰਦਰ ਸਿੰਘ, ਪੰਕਜ਼ ਕੁਮਾਰ, ਪ੍ਰਦੀਪ ਮਹਿਤਾ, ਕਮਲਜੀਤ ਸਿੰਘ, ਰਮਨਪ੍ਰੀਤ ਕੌਰ, ਰਜਨੀ ਗੁਪਤਾ, ਮਧੂ ਬਾਲਾ ਸ਼ਿੰਦਰਪਾਲ ਕੌਰ, ਦਵਿੰਦਰ ਸਿੰਘ, ਹਰਦੀਪ ਰਾਏ, ਵੇਦ ਪ੍ਰਕਾਸ਼, ਬਿੰਦਰ ਪਾਲ, ਕੁਲਵੀਰ ਸਿੰਘ, ਕਾਂਤਾ ਰਾਣੀ, ਜੀਵਨ ਲਾਲ, ਜਗਜੀਤ ਸਿੰਘ, ਭਗਵੰਤ ਸਿੰਘ ਆਦਿ ਸਕੂਲ ਸਟਾਫ਼ ਮੈਂਬਰ ਮੌਜੂਦ ਸਨ।

Share.

About Author

Leave A Reply