ਬਠਿੰਡਾ ਸਿਵਲ ਹਸਪਤਾਲ ਵਿੱਚ 108 ਐਂਬੂਲੈਂਸ ਸੇਵਾ 12 ਘੰਟੇ ਲਈ ਬੰਦ

0


ਕਰਮਚਾਰੀਆਂ ਨੇ ਆਪਣੀ ਮੰਗਾਂ ਨੰੂ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਬਠਿੰਡਾ -ਰਾਜ ਕੁਮਾਰ
ਪੂਰੇ ਪੰਜਾਬ ਵਿਚ 108 ਐਂਬੂਲੈਂਸ ਸੇਵਾ 12 ਘੰਟੇ ਲਈ ਬੰਦ ਕਰ ਦਿੱਤੀ ਗਈ ਸੀ, ਜਿਸ ਦਾ ਐਲਾਨ 26-6-2018 ਪ੍ਰਬੰਧਕੀ ਨਿਰਦੇਸਕ ਪੰਜਾਬ ਹੈਲਥ ਸਿਸਟਮ ਕਾਰਪੋਰੇਸਨ ਫੇਸ 6 ਮੋਹਾਲੀ ਦਫਤਰ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਮਨਪ੍ਰੀਤ ਨਿੱਝਰ ਨੇ ਦੱਸਿਆ ਕਿ ਸਟੇਟ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਹੜਤਾਲ ਦੌਰਾਨ ਜੋ ਮੁਲਾਜ਼ਮਾਂ ਨੂੰ ਟਰਮੀਨੇਟ ਕੀਤਾ ਗਿਆ ਹੈ , ਇਸ ਤੋਂ ਇਲਾਵਾ ਉਨ੍ਹਾਂ ਦੀਆਂ ਮੰਗਾਂ ਜਿਵੇਂ ਡਿਊਟੀ 12 ਘੰਟੇ ਦੀ ਥਾਂ 8 ਘੰਟੇ ਕੀਤੀ ਜਾਵੇ, ਪਿਛਲੇ 4 ਸਾਲ ਦਾ ਬਣਦਾ ਇਨਕਰੀਮੈਨਟ ਵਿਆਜ ਸਮੇਤ ਲਾਗੂ ਕੀਤਾ ਜਾਵੇ , ਬਰਾਬਰ ਕੰਮ ਬਰਾਬਰ ਤਨਖਾਹ ਦਾ ਕਨੂੰਨ ਲਾਗੂ ਕੀਤਾ ਜਾਵੇ, ਈ ਐਮ ਟੀ ਨੂੰ ਐਂਬੂਲੈਂਸ ਮਨੈਜਰ ਬਣਾ ਦਿੱਤਾ ਗਿਆ ਹੈ ਉਸ ਨੂੰ ਵਾਪਸ ਈ ਐਮ ਟੀ ਬਣਾਇਆ ਜਾਵੇ, ਤਨਖਾਹ 1 ਤੋਂ 7 ਤਰੀਕ ਤੱਕ ਦਿਤੀ ਜਾਵੇ, ਕੀਤੀ ਬਦਲੀਆਂ ਤੇ ਟਰਮੀਨੇਸਨਾ ਤੁਰੰਤ ਵਾਪਸ ਕੀਤੀਆਂ ਜਾਣ, 2014 ਦੇ ਗਲਤ ਤਰੀਕੇ ਨਾਲ ਕੱਢੇ ਹੋਏ 36 ਮੁਲਾਜਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਜਿਸ ਦੀ ਜਿੰਮੇਵਾਰ ਜਕਿਤਜਾ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸੀ ਓ ਨਰੇਸ ਜੈਨ, ਪੰਜਾਬ ਪ੍ਰਜੈਕਟ ਹੈੱਡ ਸਾਕੇਤ ਮੁਖਰਜੀ ,ਐਮ ਡੀ ਵਰੁਣ ਰੁਣਜਮ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋ ਤੱਕ ਮੁਲਾਜਮਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨੀਆ ਜਾਂਦੀਆਂ ਉਦੋਂ ਤੱਕ ਤੱਕ ਪੂਰੇ ਪੰਜਾਬ ਦੀ ਐਂਬੂਲੈਂਸ ਸੇਵਾ ਅਣਮਿੱਥੇ ਸਮੇਂ ਲਈ ਬੰਦ ਰਹੇਗੀ।

Share.

About Author

Leave A Reply