ਪੀ.ਡਬਲਊ.ਡੀ. ਵਿਭਾਗ ਸੁੱਤਾ; ਪ੍ਰਧਾਨ ਨੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਨਾਮਦੇਵ ਰੋਡ ਦੀ ਆਰਜ਼ੀ ਮੁਰੰਮਤ ਕਰਵਾਈ

0


ਤਪਾ ਮੰਡੀ – ਭੂਸ਼ਨ ਘੜੈਲਾ
ਲੰਬੇ ਸਮੇਂ ਤੋਂ ਅਖਬਾਰਾਂ ਦੀਆਂ ਸੁਰਖੀਆਂ, ਆਸੇ ਪਾਸੇ ਦੇ ਪਿੰਡਾਂ ਅਤੇ ਸ਼ਹਿਰੀ ਲੋਕਾਂ ਦੀ ਚਰਚਾ ’ਚ ਰਹੀ ਨਾਮਦੇਵ ਰੋਡ ਦੀ ਆਵਾਜਾਈ ਨੂੰ ਸੁਧਾਰਨ ਲਈ ਨਗਰ ਕੌਂਸਲ ਤਪਾ ਦੇ ਪ੍ਰਧਾਨ ਆਸ਼ੂ ਭੂਤ ਨੇ ਸੜਕ ਦੀ ਆਰਜੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸੜਕ ’ਤੇ ਮੀਂਹ ਪੈਣ ਸਾਰ ਆਵਾਜਾਈ ਰੁੱਕ ਜਾਂਦੀ ਸੀ ਅਤੇ ਵੱਡੇ-ਵੱਡੇ ਟੋਏ ਅਤੇ ਖੱਡੇ ਹੋਣ ਕਾਰਨ ਵਾਹਨ ਰੁੱਕ ਜਾਂਦੇ ਸਨ ਅਤੇ ਦਿੱਕਤ ਖੜ੍ਹੀ ਹੋ ਜਾਂਦੀ ਸੀ। ਨਗਰ ਕੌਂਸਲ ਦੇ ਪ੍ਰਧਾਨ ਨੇ ਭਾਵੇਂ ਸੋਚਿਆ ਕਿ ਇਸ ਸੜਕ ਤੋਂ ਦੀ ਲੰਘਣ ਵੇਲੇ ਕੋਈ ਵੀ ਵਿਘਨ ਨਾ ਪਵੇ ਪਰ ਪੀ. ਡਬਲਊ. ਡੀ. ਵਿਭਾਗ ਸੁੱਤਾ ਪਿਆ ਹੈ ਅਤੇ ਮਹਿਕਮੇ ਦੇ ਕੰਨਾਂ ’ਤੇ ਜ਼ੰੂ ਨਹੀ ਸਰਕੀ। ਨਗਰ ਕੌਂਸਲ ਦੇ ਪ੍ਰਧਾਨ ਆਸ਼ੂ ਭੂਤ ਨੇ ਦੱਸਿਆ ਕਿ ਇਸ ਸੜਕ ਨੂੰ ਉੱਚੀ ਚੁੱਕ ਕੇ ਮੁੜ ਉਸਾਰੀ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੇ ਬੇਸ਼ੱਕ ਸਾਢੇ ਚਾਰ ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪਰ ਮਹਿਕਮੇ ਨੇ ਇਸ ਦੀ ਉਸਾਰੀ ਬਰਸਾਤਾਂ ਦੇ ਮੌਸਮ ਲੰਘ ਜਾਣ ਤੋਂ ਬਾਅਦ ਸ਼ੁਰੂ ਕਰਨ ਲਈ ਕਿਹਾ ਹੈ। ਜਿੰਨਾ ਚਿਰ ਤੱਕ ਇਸ ਸੜਕ ਦਾ ਨਵਨਿਰਮਾਣ ਆਰੰਭ ਨਹੀਂ ਹੁੰਦਾ ਉਦੋਂ ਤੱਕ ਸੜਕ ਤੇ ਆਵਾਜਾਈ ਸੁਖ਼ਾਲੀ ਕਰਨ ਲਈ ਬਾਹਰਲੇ ਅੱਡੇ ਤੋਂ ਲੈ ਕੇ ਅੰਦਰਲੇ ਬੱਸ ਸਟੈਂਡ ਤੱਕ ਲਾਲ ਰੋੜੀ ਪਾਈ ਗਈ ਹੈ। ਇਸ ਨਾਲ ਸੜਕ ਤੇ ਪਏ ਡੁੰਘੇ ਟੋਏ ਪੂਰ ਦਿੱਤੇ ਹਨ ਅਤੇ ਲੋੜੀਂਦੇ ਥਾਵਾਂ ’ਤੇ ਮਿੱਟੀ ਵੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਪੱਧਰੀ ਹੋਣ ਕਾਰਨ ਬਰਸਾਤਾਂ ਦੇ ਸਮੇਂ ਨਾ ਤਾਂ ਮੀਂਹ ਦਾ ਪਾਣੀ ਖੜੇਗਾ ਨਾ ਹੀ ਆਵਾਜਾਈ ’ਚ ਦਿੱਕਤ ਰਹੇਗੀ। ਨੇੜੇ ਦੇ ਦੁਕਾਨਦਾਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਕੌਸਲਰ ਟੀਟੂ ਦੀਕਸ਼ਤ, ਕੌਂਸਲਰ ਸੋਨੂੰ ਮੱਲੀ ਅਤੇ ਪਵਨ ਬਤਾਰਾ ਆਦਿ ਵੀ ਹਾਜਰ ਸਨ।

Share.

About Author

Leave A Reply