ਨਾਲੀਆਂ ਦਾ ਗੰਦਾ ਪਾਣੀ ਦੁਕਾਨਾਂ ਅੱਗੇ ਖੜ੍ਹਨ ਕਰਕੇ ਦੁਕਾਨਦਾਰ ਪ੍ਰੇਸ਼ਾਨ

0


ਭਦੌੜ – ਰਾਕੇਸ਼ ਗਰਗ
ਕਸਬਾ ਭਦੌੜ ਦੇ ਮੁਹੱਲਾ ਕਲਾਲਾ ਵਾਲੀ ਮਾਰਕੀਟ ਦੀਆਂ ਦੁਕਾਨਾਂ ਵਾਲਿਆਂ ਵੱਲੋਂ ਨਾਲੀਆਂ ਦਾ ਗੰਦਾ ਪਾਣੀ ਦੁਕਾਨਾ ਅੱਗੇ ਖੜ੍ਹਨ ਕਰਕੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰ ਅਸੋਕ ਕੁਮਾਰ ਸ਼ੋਕਾ, ਨੋਨੀ ਕੁਮਾਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਪਿਛਲੇ ਕਈ ਸਾਲਾਂ ਤੋ ਦੁਕਾਨਾ ਅੱਗੇ ਨਾਲੀਆਂ ਦਾ ਗੰਦਾਂ ਪਾਣੀ ਖੜ੍ਹਨ ਕਰਕੇ ਪ੍ਰਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ ਉਨ੍ਹਾ ਇਹ ਵੀ ਕਿਹਾ ਕਿ ਇਹ ਪੇ੍ਰਸ਼ਨੀ ਸਾਨੂੰ ਅੱਗੇ ਦੁਕਾਨਾ ਵਾਲਿਆਂ ਵੱਲੋਂ ਆਪਣੀਆਂ ਨਾਲੀਆਂ ਛੱਤਣ ਦੇ ਕਾਰਨ ਆ ਰਹੀ ਹੈ ਕਿਉਕਿ ਨਾਲੀਆਂ ਛੱਤਣ ਦੇ ਨਾਲ ਜਦੋ ਉਸ ਵਿੱਚ ਲਿਫਾਫੇ ਜਾਂ ਫਿਰ ਹੋਰ ਕੋਈ ਚੀਜ਼ ਫਸ ਜਾਦੀ ਹੈ ਤਾਂ ਨਾਲੀਆਂ ਓਵਰਫਲੋਅ ਹੋ ਜਾਂਦੀਆਂ ਹਨ ਅਤੇ ਨਾਲੀਆਂ ਦਾ ਗੰਦਾਂ ਪਾਣੀ ਸਾਡੀਆਂ ਦੁਕਾਨਾ ਅੱਗੇ ਖੜ੍ਹ ਜਾਂਦਾ ਹੈ ਅਤੇ ਇਸ ਗੰਦੇ ਪਾਣੀ ਉਤੇ ਸਾਰਾ ਦਿਨ ਮੱਛਰ ਮਡਰਾਉਦਾਂ ਰਹਿੰਦਾ ਹੈ ਅਤੇ ਦੁਕਾਨਾ ਵਿੱਚ ਗ੍ਰਾਹਕ ਵੀ ਇਸ ਗੰਦੇ ਪਾਣੀ ਦੇ ਖੜ੍ਹੇ ਹੋਣ ਕਾਰਨ ਖੜਦਾ ਨਹੀ ਹੇੈ ਉਨ੍ਹਾਂ ਨਗਰ ਕੋਸ਼ਲ ਦੇ ਅਧਿਕਾਰੀਆਂ ਕੋਲੋ ਮੰਗ ਕਰਦੇ ਹੋਏ ਕਿਹਾ ਕਿ ਸਾਨੂੰ ਜਲਦੀ ਤੋ ਜਲਦੀ ਗੰਦੇ ਪਾਣੀ ਤੋ ਨਿਜਾਤ ਦਵਾਈ ਜਾਵੇ। ਇਸ ਮੋਕੇ ਅਸ਼ੋਕ ਕੁਮਾਰ ਸ਼ੋਕਾ, ਨਰਿੰਦਰ ਕੁਮਾਰ ਨੋਨੀ, ਗੁਰਜੰਟ ਖਾਨ, ਗੁਰਜ਼ੀਤ ਸਿੰਘ, ਤਾਰੀ ਵਾਲੀਆ, ਸੋਨੂੰ ਸੇਠੀ, ਆਦਿ ਹਾਜ਼ਰ ਸਨ।

Share.

About Author

Leave A Reply