ਗੁੰਡਾ ਗਰਦੀ ਦਾ ਨੰਗਾ ਨਾਚ; ਦੋ ਧਿਰਾਂ ਵਿਚਕਾਰ ਚੱਲੀਆਂ ਡਾਂਗਾਂ-ਸੋਟੀਆਂ

0

ਤਪਾ ਮੰਡੀ – ਭੂਸ਼ਨ ਘੜੈਲਾ
ਸਥਾਨਕ ਸ਼ਹਿਰ ਅੰਦਰ ਬੀਤੀ ਦੁਪਿਹਰ ਅੰਦਰਲੇ ਬੱਸ ਸਟੈਂਡ ’ਤੇ ਉਸ ਸਮੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਦੋ ਧਿਰਾਂ ’ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਪਤਾ ਚੱਲਿਆ ਕਿ ਦਿਨ-ਦਿਹਾੜੇ ਦੋ ਧਿਰਾਂ ਦੇ ਦੋ ਦਰਜਨ ਤੋਂ ਵੱਧ ਨੌਜਵਾਨਾਂ ’ਚੋ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਗੰਭੀਰ ਰੂਪ ’ਚ ਜ਼ਖ਼ਮੀਂ ਕਰ ਦਿੱਤਾ। ਹਸਪਤਾਲ ’ਚ ਜ਼ੇਰੇ ਇਲਾਜ ਜੁਗਰਾਜ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਹਿਤਾ ਨੇ ਦੱਸਿਆ ਕਿ ਪਿੰਡ ਦੀਆਂ ਕੁਝ ਸਕੂਲੀ ਲੜਕੀਆਂ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਕੁਝ ਨੌਜਵਾਨ ਬੱਸ ਚੜ੍ਹਦੀਆਂ ਲੜਕੀਆਂ ਨਾਲ ਛੇੜਛਾੜ ਕਰਦੇ ਸਨ ਅੱਜ ਜਦ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਮਾਰੂ ਹਥਿਆਰਾਂ ਨਾਲ ਉਸ ਦੀ ਮਾਰ ਕੁੱਟ ਕਰਕੇ ਗੰਭੀਰ ਰੂਪ ’ਚ ਜ਼ਖ਼ਮੀਂ ਕਰ ਦਿੱਤਾ। ਬੱਸ ਅੱਡੇ ਤੇ ਖੜ੍ਹੇ ਲੋਕਾਂ ਨੇ ਦੱਸਿਆ ਇਹ ਲੜਾਈ ਬੱਸ ਚੜ੍ਹਦੀਆਂ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਨ ’ਤੇ ਹੋਈ ਹੈ। ਅੱਜ ਵਿਰੋਧ ਕਰਨ ’ਤੇ ਇਹ ਘਟਨਾ ਵਾਪਰ ਗਈ। ਵੱਡੀ ਗਿਣਤੀ ’ਚ ਲੋਕ ਇੱਕਠੇ ਹੋ ਗਏ ਤਾਂ ਡਾਂਗਾ ਵਾਲੇ ਨੌਜਵਾਨ ਭੱਜ ਗਏ। ਮੌਕੇ ’ਤੇ ਹਾਜ਼ਰ ਲੋਕਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਨੂੰ ਸਕੂਲ ਦੇ ਲੱਗਣ ਅਤੇ ਛੁੱਟੀ ਸਮੇਂ ਪੁਲਿਸ ਦੀ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਜੋ ਅਜਿਹੇ ਲੋਕਾਂ ਦੀ ਪਹਿਚਾਣ ਕਰਕੇ ਸਜ਼ਾ ਦਿੱਤੀ ਜਾ ਸਕੇ। ਘਟਨਾ ਵਾਪਰਨ ਉਪਰੰਤ ਪੁਲਿਸ ਘਟਨਾ ਸਥਾਨ ’ਤੇ ਪੁੱਜ ਗਈ। ਲੋਕਾਂ ਨੇ ਇਹ ਵੀ ਕਿਹਾ ਨੌਜਵਾਲ ਪੀੜ੍ਹੀ ਨਸ਼ਿਆਂ ਵੱਲ ਵੱਧ ਗਈ ਹੈ ਤੇ ਅਜਿਹੀਆਂ ਘਿਨੌਣੀਆਂ ਹਰਕਤਾਂ ਲੜਕੇ ਨਸ਼ੇ ਦੀ ਧੁੱਤ ’ਚ ਹੀ ਕਰਦੇ ਹਨ। ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਦੀ ਤਲਾਸ਼ੀ ਲੈਣੀ ਚਾਹੀਦੀ ਹੈ ਅਤੇ ਨਸ਼ਾ ਮਿਲਣ ਤੇ ਸਜ਼ਾ ਮਿਲਣੀ ਚਾਹੀਦੀ ਹੈ।

Share.

About Author

Leave A Reply