ਕੁਦਰਤੀ ਆਫਤ ਦੀ ਬਰਸਾਤ ਕਾਰਨ ਗਰੀਬ ਪਰਿਵਾਰ ਦੀ ਛੱਤ ਗਈ

0


ਸਮਾਜ ਸੇਵੀ ਸੰਸਥਾਵਾਂ ਪੀੜਤ ਦੀ ਮਦਦ ਲਈ ਅੱਗੇ ਆਉਣ
ਜੈਤੋ – ਮਨਜੀਤ ਸਿੰਘ ਢੱਲਾ
ਪਿਛਲੇ ਦਿਨੀਂ ਨੇੜਲੇ ਪਿੰਡ ਮੜਾਕ ਵਿਖੇ ਬਰਸਾਤ ਆਉਣ ਕਾਰਣ ਪਿੰਡ ਦੇ ਗਰੀਬ ਪਰਿਵਾਰ ਨਾਲ ਸਬੰਧਤ ਜਸਵਿੰਦਰ ਸਿੰਘ (ਉਮਰ 45 ਸਾਲ) ਪੁੱਤਰ ਗੁਰਦੇਵ ਸਿੰਘ ਪੁੱਤਰ ਵਜੀਰ ਸਿੰਘ ਕੌਮ ਮਿਸਤਰੀ ਦਾ ਘਰ ਢਹਿ ਢੇਰੀ ਹੋ ਗਿਆ ਅਤੇ ਘਰ ਦੀਆਂ ਕੰਧਾਂ ਵੀ ਢਹਿ ਗਈਆਂ। ਉਨ੍ਹਾਂ ਨੇ ਆਪਣੀ ਮਾੜੀ ਕਿਸਮਤ ਦੇ ਦੁਖੜੇ ਰੋਦੇ ਦੱਸਿਆ ਕਿ ਉਹ ਮਿਹਨਤ ਮਜਦੂਰੀ ਕਰਕੇ ਪਰਿਵਾਰ ਸਾੜਾ ਟਾਇਮ ਪਾਸ ਕਰਦਾ ਹੈ । ਉਹਨਾਂ ਪਾਸ ਕੋਈ ਹੋਰ ਜ਼ਮੀਨ ਜਾਇਦਾਦ ਵੀ ਨਹੀਂ ਹੈ ਜਿਸ ਕਾਰਣ ਉਹਨਾਂ ਦਾ ਸਮਾਨ ਵੀ ਖੱੁਲੇ੍ਹ ਅਸਮਾਨ ਹੇਠ ਪਿਆ ਹੈ ਅਤੇ ਤੇ ਹਰ ਸਮੇਂ ਬਰਸਾਤ ਦਾ ਡਰ ਸਤਾਉਦਾ ਰਿਹੰਦਾ ਹੈ ਇਕੋ ਇੱਕ ਮਕਾਨ ਦੀ ਛੱਤ ਦਾ ਸਹਾਰਾ ਵੀ ਚੱਲਿਆ ਗਿਆ। ਸਿਰ ਤੇ ਛੱਤ ਹੁਣ ਸਿਰ ਉੱਪਰ ਛੱਤ ਵੀ ਨਹੀਂ ਹੈ, ਪੀੜਤ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਮੌਕੇ ਸਰਪੰਚ ਸੁਖਮੰਦਰ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੀ ਜਾਣ ਬਚਾਈ।

Share.

About Author

Leave A Reply