ਕਿਸਾਨ ਯੂਨੀਅਨ ਨੇ ਨਸ਼ਿਆਂ ਖਿਲਾਫ ਫੂਕਿਆ ਸਰਕਾਰ ਦਾ ਪੁਤਲਾ

0


ਸ਼ੇਰਪੁਰ – ਬਲਵਿੰਦਰ ਸਿੰਘ ਛੰਨਾਂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ਤੇ ਬਲਾਕ ਕਮੇਟੀ ਸ਼ੇਰਪੁਰ ਵੱਲੋ ਬਲਾਕ ਪ੍ਰਧਾਨ ਅਮਰਜੀਤ ਸਿੰਘ ਠੁੱਲੀਵਾਲ ਦੀ ਪ੍ਰਧਾਨਗੀ ਹੇਠ ਨਸ਼ਿਆਂ ਦੇ ਖਿਲਾਫ ਪਿੰਡ ਪਿੰਡ ਜਾਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਲੜੀ ਤਹਿਤ ਅੱਜ ਯੂਨੀਅਨ ਵੱਲੋ ਪਿੰਡ ਈਨਾਂ ਬਾਜਵਾ ਅਤੇ ਹੇੜੀਕੇ ਵਿਖੇ ਝੰਡਾ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਕੇ ਜਬਰਦਸਤ ਨਾਰੇਬਾਜੀ ਕੀਤੀ ਗਈ।ਇਸ ਝੰਡਾ ਮਾਰਚ ਵਿਚ ਪਿੰਡ ਦੇ ਨੌਜਵਾਨ ਕਲੱਬਾਂ ਦੇ ਪ੍ਰਧਾਨ ਕਿਸਾਨ, ਮਜਦੂਰ ,ਅਤੇ ਵੱਡੀ ਗਿਣਤੀ ਅੋਰਤਾਂ ਨੇ ਵੀ ਸਮੂਲੀਅਤ ਕੀਤੀ।ਇਸ ਮੌਕੇ ਬੋਲਦਿਆਂ ਬਲਾਕ ਪ੍ਰਧਾਨ ਅਮਰਜੀਤ ਸਿੰਘ ਠੁੱਲੀਵਾਲ ਤੋ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੋ ਨਸ਼ਿਆਂ ਦਾ ਬੂਟਾ ਅਕਾਲੀ -ਭਾਜਪਾ ਸਰਕਾਰ ਨੇ ਆਪਣੇ ਰਾਜ ਸਮੇ ਲਗਾਇਆ ਸੀ। ਉਸ ਨੂੰ ਕਾਂਗਰਸ ਦੀ ਕੈਪਟਨ ਸਰਕਾਰ ਨੇ ਉਸ ਨੂੰ ਪਾਣੀ ਖਾਦ ਪਾਉਣ ਦਾ ਕੰਮ ਕੀਤਾ ਹੈ। ਲੋਕਾਂ ਨੂੰ ਆਸ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਨਸ਼ਾਂ ਰੂਪੀ ਦੈਤ ਦਾ ਪੰਜਾਬ ਵਿਖੋ ਸੰਫਾਇਆ ਕਰ ਦਿੱਤਾ ਜਾਵੇਗਾ। ਪ੍ਰੰਤੂ ਇਸ ਦੇ ਉਲਟ ਨਸ਼ਿਆਂ ਦਾ ਪ੍ਰਕੋਪ ਘਟਨ ਦੀ ਬਜਾਏ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਰੋਜਾਨਾ ਸੈਂਕੜੇ ਨੌਜਵਾਨ ਚਿੱਟੇ ਦੀ ਲਪੇਟ ਵਿਚ ਆਕੇ ਮੋਤ ਵੇ ਮੋਹ ਵਿਚ ਜਾ ਰਹੇ ਹਨ।ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਲੋਕ ਲਹਿਰ ਤੋ ਬਿਨਾਂ ਇਸ ਸਮੱਸਿਆ ਦਾ ਹੋਣਾ ਮੁਸਕਲ ਹੈ। ਇਸ ਲਈ ਲੋਕਾਂ ’ਚ ਲਹਿਰ ਪੈਦਾ ਕਰਕੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣਾ ਪਵੇਗਾ। ਇਸ ਮੌਕੇ ਹਰਦਿਆਲ ਸਿੰਘ ਬਾਜਵਾ, ਮਲਕੀਤ ਸਿੰਘ ਹੇੜੀਕੇ, ਬੂਟਾ ਸਿੰਘ ਗੰਡੇਵਾਲ, ਬਬਲੀ ਈਨਾ ਬਾਜਵਾ, ਬਲਵਿੰਦਰ ਸਿੰਘ ਕਾਲਾਬੂਲਾ, ਪਾਲ ਸਿੰਘ ਬਾਜਵਾ, ਭੋਲਾ ਸਿੰਘ ਬਾਜਵਾ, ਗੁਰਮੀਤ ਸਿੰਘ ਬਾਜਵਾ, ਰੁਲਦੂ ਸਿੰਘ ਹੇੜੀਕੇ, ਗੁਰਜੀਤ ਸਿੰਘ ਹੇੜੀਕੇ, ਕੀਰਤ ਸਿੰਘ ਹੇੜੀਕੇ ਆਦਿ ਆਗੂ ਹਾਜਰ ਸਨ।

Share.

About Author

Leave A Reply