ਐੱਸਐੱਚਓ ਵੱਲੋਂ ਪਿੰਡਾਂ ’ਚ ਨਸ਼ੇ ਖਿਲਾਫ ਮੀਟਿੰਗਾਂ

0


ਨਸ਼ਾ ਤਸਕਰਾਂ ਤੇ ਗੁੰਡੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਗੁਰਪ੍ਰੀਤ ਕੌਰ ਮਾਨ
ਰਾਮਪੁਰਾ ਫੂਲ – ਸੁਰਿੰਦਰ ਕਾਂਸਲ
ਥਾਣਾ ਰਾਮਪੁਰਾ ਸਿਟੀ ਦੇ ਐਸ ਐਚ ਓ ਗੁਰਪ੍ਰੀਤ ਕੌਰ ਮਾਨ ਵੱਲੋ ਮੁੱਖ ਅਫਸਰ ਵਜੋ ਚਾਰਜ ਸੰਭਾਲਣ ਸਾਰ ਹੀ ਨਸੇ ਦੇ ਸਮਗਕਰਾਂ ਨੂੰ ਹੱਥਾ ਪੈਰਾਂ ਦੀ ਪਾ ਦਿੱਤੀ ਹੈ।ਮੈਡਮ ਮਾਨ ਵੱਲੋ ਨਸਾ ਸਮਗਲਰਾਂ ਨੂੰ ਨੱਥ ਪਾਉਣ ਲਈ ਆਪਣੇ ਤੌਰ ਤੇ ਖੁਫੀਆ ਜਾਲ ਪਾਉਣਾ ਸੁਰੂ ਕਰ ਦਿੱਤਾ ਹੈ।ਐਸ ਐਚ ਓ ਗੁਰਪ੍ਰੀਤ ਕੌਰ ਮਾਨ ਨੇ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਮਿਲਣੀ ਮੀਟਿੰਗਾ ਕਰ ਕੇ ਨਸੇ ਸਮੱਗਲਰਾ ਦੀ ਜਾਨਕਾਰੀ ਮੁਹੱਈਆਂ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ।ਇਸੇ ਤਹਿਤ ਹੀ ਮੈਡਮ ਮਾਨ ਵੱਲੋ ਪਿੰਡ ਰਾਮਪਰਾ ਵਿਖੇ ਮੀਟਿੰਗ ਕੀਤੀ ਗਈ।ਲੋਕਾਂ ਨੂੰ ਸੰਬੋਧਿਨ ਕਰਦਿਆਂ ਮੈਡਮ ਐਸ ਐਚ ਓ ਮਾਨ ਨੇ ਕਿਹਾ ਕਿ ਨਸੇ ਨਾਲ ਹਰ ਰੋਜ ਮਾਵਾਂ ਦੇ ਪੁੱਤ ਮਰ ਰਹੇ ਹਨ ਤੇ ਨਸੇ ਕਾਰਨ ਹੀ ਜੁਰਮ ਲੁੱਟਾ ਖੋਹਾ ਚੋਰੀਆਂ ਨੂੰ ਨਸੇ ਖੋਰ ਨਸੇ ਦੀ ਪੂਰਤੀ ਲਈ ਅੰਜਾਮ ਦਿੰਦੇ ਹਨ।ਇਸ ਸਾਰੇ ਕਾਸੇ ਨੂੰ ਰੋਕਣ ਦੇ ਲਈ ਨਸੇ ਦੇ ਸੋਦਾਗਰਾਂ ਨੂੰ ਨੱਥ ਪਾਉਣੀ ਜਰੂਰੀ ਹੈ।ਨਸਾ ਰੋਕਣ ਲਈ ਲੋਕਾਂ ਦਾ ਸਹਿਯੋਗ ਪੁਲਿਸ ਲਈ ਬਹੁਤ ਜਰੂਰੀ ਹੈ ।ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਨਸਾ ਵੇਚਣ ਵਾਲਿਆਂ ਦੀ ਸੂਚਣਾ ਬਿਨਾ ਕਿਸੇ ਡਰ ਭੈ ਉਹਨਾ ਨੂੰ ਦੇਣ ਸੂਚਣਾ ਦੇਣ ਵਾਲੇ ਦਾ ਨਾ ਪੂਰੀ ਤਰਾਂ ਗੁਪਤ ਰੱਖਿਆਂ ਜਾਵੇਗਾ ।ਉਹਨਾ ਨਸੇ ਸਮਗਲਰਾਂ ਨੂੰ ਸਖਤ ਤਾਡਨਾ ਕਰਦੇ ਹੋਏ ਕਿਹਾ ਕਿ ਨਸੇ ਦਾ ਕਾਰੋਬਾਰ ਕਰਨ ਵਾਲੇ ਬਾਝ ਆ ਜਾਣ ਤੇ ਨਸੇ ਵੇਚਨ ਵਾਲਿਆਂ ਨਾਲ ਸਖਤੀ ਨਾਲ ਪੇਸ ਆਇਆਂ ਜਾਵੇਗਾ ਅਤੇ ਨਸੇ ਦੇ ਸਬੰਧ ਵਿੱਚ ਕਿਸੇ ਦੀ ਫਰਮਾਇਸ ਨਹੀ ਸੁਣੀ ਜਾਵੇਗੀ ਅਤੇ ਨਸੇ ਸਮਗਲਰਾਂ ਦੇ ਮਗਰ ਤਰਫਦਾਰੀ ਕਰਨ ਵਾਲੇ ਦਾ ਨਾਮ ਜਨਤਕ ਕਰਨ ਤੋ ਵੀ ਗਰੇਜ ਨਹੀ ਕੀਤਾ ਜਾਵੇਗਾ।ਉਹਨਾ ਕਿਹਾ ਕਿ ਥਾਣੇ ਵਿੱਚ ਹਰ ਸਰੀਫ ਵਿਅਕਤੀ ਅਤੇ ਜੋ ਸਮਾਜਕ ਵਰਾਈਆ ਨੂੰ ਖਤਮ.ਕਰਨ ਵਿੱਚ ਸਹਿਯੋਗ ਕਰਨਗੇ ਉਹਨਾ ਦਾ ਸਤਿਕਾਰ ਕੀਤਾ ਜਾਵੇਗਾ ਤੇ ਗੁੰਡਾਂ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।ਇਸ ਸਮੇ ਉਸ ਸਮੇ ਪਿੰਡ ਦੇ ਲੋਕਾਂ ਨੇ ਮੈਡਮ ਮਾਨ ਕੋਲ ਕੁਝ ਪੁਲਿਸ ਵਾਲਿਆ ਤੇ ਦੋਸ ਲਾਉਦਿਆ ਕੁਝ ਪੁਲਿਸ ਮੁਲਾਜਮਾ ਦੇ ਨਾਮ ਵੀ ਦਿੱਤੇ ਜੋ ਪਿੰਡ ਚ ਨਸਾ ਵੇਕਾਉਂਦੇ ਹਨ ਤੇ ਨਸਾ ਵੇਚਣ ਵਾਲਿਆਂ ਦੀ ਪੁਸਤ ਮਨਾਹੀ ਕਰਦੇ ਹਨ ਮੈਡਮ ਮਾਨ ਨੇ ਸਬੂਤ ਪੇਸ ਕਰਨ ਤੇ ੳੇੁਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਬਨਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।ਇਸ ਸਮੇ ਉਹਨਾ ਨਾਲ ਸਿਪਾਹੀ ਅਮਨਦੀਪ ਸਿੰਘ ਮੰਡੀ ਕਲਾਂ ਤੋ ਇਲਾਵਾ ਰਾਮਪੁਰਾ ਦੇ ਪ੍ਰਧਾਨ ਤਜਿੰਦਰ ਸਿੰਘ ਭੋਲੀ, ਹਰਦੀਪ ਸਿੰਘ ਕਾਲਾ ਸਿੰਘ ਸੋਨੀ ਭਗਤ,ਆਮ ਪਾਰਟੀ ਦੇ ਆਗੂ ਰਾਜਵਿੰਦਰ ਸਿੰਘ ਤੋ ਇਲਾਵਾ ਬੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

Share.

About Author

Leave A Reply