ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੀਆਂ ਨਵੀਆਂ ਕਮੇਟੀਆਂ ਦੇ ਅਹੁਦੇਦਾਰ ਕੀਤੇ ਨਿਯੁਕਤ

0


ਨਵ-ਨਿਯੁਕਤ ਪ੍ਰਧਾਨ ਭਾਈ ਗੁਰਮੀਤ ਸਿੰਘ ਸਿੱਧੂ ਨੰਬਰਦਾਰ ਨੇ ਸੰਭਾਲੀ ਜ਼ਿੰਮੇਵਾਰੀ
ਬਠਿੰਡਾ – ਗੌਰਵ ਕਾਲੜਾ
ਅੱਜ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਰਜਿ: ਬਠਿੰਡਾ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਸਿੱਧੂ ਨੰਬਰਦਾਰ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਖਾਲਸਾ ਦੀਵਾਨ ਸਮੇਤ ਇਸ ਦੇ ਅਧੀਨ ਕੰਮ ਕਰਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਭੰਗ ਕਰ ਦਿੱਤਾ ਹੈ ਅਤੇ ਨਵੀਆਂ ਕਮੇਟੀਆਂ ਦੀ ਨਿਯੁਕਤੀ ਕਰ ਦਿੱਤੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ। ਪ੍ਰਬੰਧਕ ਕਮੇਟੀ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਰਜਿ: ਬਠਿੰਡਾ ਵਿੱਚ ਸਰਪ੍ਰਸਤ ਬਲਦੇਵ ਸਿੰਘ ਢਿੱਲੋ ਨੰਬਰਦਾਰ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਬੱਲਾ, ਮੀਤ ਪ੍ਰਧਾਨ ਗੁਰਚਰਨ ਸਿੰਘ ਔਲਖ, ਕੇਹਰ ਸਿੰਘ ਰਾਠੌੜ, ਸਕੱਤਰ ਕੈਪਟਨ ਮੱਲ ਸਿੰਘ, ਖਜਾਨਚੀ ਡਾਕਟਰ ਗੁਰਬਖਸ਼ ਸਿੰਘ ਰੰਗੀਕਾ, ਦਫਤਰ ਸਕੱਤਰ ਸੁਖਮੰਦਰਪਾਲ ਸਿੰਘ ਐਕਸੀਅਨ, ਮੀਤ ਸਕੱਤਰ ਗੁਰਵਿੰਦਰ ਸਿੰਘ, ਮਹਿੰਦਰ ਸਿੰਘ ਸਿੱਧੂ, ਮੁੱਖ ਸਲਾਹਕਾਰ ਹਰਵਿੰਦਰ ਸਿੰਘ ਲੱਡੂ, ਕਾਰਜਕਾਰਨੀ ਕਮੇਟੀ ਗੁਰਜੀਤ ਸਿੰਘ ਮਾਨ, ਗੁਰਜੀਤ ਸਿੰਘ ਠੇਕੇਦਾਰ, ਸੱਤਪਾਲ ਸਿੰਘ ਮੋਦੀ, ਦਰਸ਼ਨ ਸਿੰਘ ਕੋਟਸ਼ਮੀਰ, ਕਰਮਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਬੱਬੂ, ਦਰਸ਼ਨ ਸਿੰਘ ਪੀਰਕਾਵੜੀਆਂ, ਮਨਜੀਤ ਸਿੰਘ ਪੰਜੂ, ਬਲਵਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਗਿੱਲ, ਭੋਲਾ ਸਿੰਘ ਡੇਅਰੀ ਵਾਲਾ, ਰਜਿੰਦਰ ਸਿੰਘ ਜਿੰਦੂ, ਪ੍ਰਗਟ ਸਿੰਘ ਭੁਲੇਰੀਆ, ਸੁਰਜੀਤ ਸਿੰਘ ਆਦਿ ਅਹੁੱਦੇਦਾਰ ਨਿਯੁਕਤ ਕੀਤੇ ਗਏ।ਖਾਲਸਾ ਦੀਵਾਨ ਗਰੁੱਪ ਆਫ ਇੰਸਟੀਚਿਊਸ਼ਨਜ਼ ਦਾ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ ਐਡਵੋਕੇਟ ਅਤੇ ਡਾਇਰਕੈਟਰ ਚਮਕੌਰ ਸਿੰਘ ਮਾਨ ਨੂੰ ਨਿਯੁਕਤ ਕੀਤਾ ਗਿਆ। ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਵਿੱਚ ਪ੍ਰਧਾਨ ਪਿ੍ਰਥੀਪਾਲ ਸਿੰਘ ਜਲਾਲ, ਮੈਨੇਜਰ ਭੁਪਿੰਦਰ ਸਿੰਘ ਭੁੱਲਰ, ਸੈਕਟਰੀ ਬੇਅੰਤ ਸਿੰਘ ਰੰਧਾਵਾ ਐਮ.ਸੀ., ਖਜਾਨਚੀ ਅਸ਼ਵਨੀ ਬੰਟੀ, ਮੀਤ ਪ੍ਰਧਾਨ ਹਰਵਿੰਦਰ ਸਿੰਘ ਲੱਡੂ., ਕਾਰਜਕਾਰਨੀ ਮੈਂਬਰ ਹਰਪ੍ਰੀਤ ਸਿੰਘ ਹੈਪੀ, ਰਘਵੀਰ ਸਿੰਘ ਸਿੱਧੂ, ਸਰਬਜੀਤ ਸਿੰਘ ਸੰਧੂ, ਜਰਨੈਲ ਸਿੰਘ ਬਾਹੀਆ, ਰਜਿੰਦਰ ਸਿੰਘ ਜਿੰਦੂ ਆਦਿ ਅਹੁੱਦੇਦਾਰ ਨਿਯੁਕਤ ਕੀਤੇ ਗਏ।ਖਾਲਸਾ ਸੀਨੀਅਰ ਸੰਕੈਡਰੀ ਸਕੂਲ ਵਿੱਚ ਪ੍ਰਧਾਨ ਤਰਲੋਚ ਸਿੰਘ ਠੇਕੇਦਾਰ ਐਮ.ਸੀ., ਮੈਨੇਜਰ ਮਾਨ ਸਿੰਘ, ਮੀਤ ਪ੍ਰਧਾਨ ਦਲਜੀਤ ਸਿੰਘ ਸਰਾਂ, ਸੈਕਟਰੀ, ਧਰਮ ਸਿੰਘ ਸੰਘਾ, ਜੁਆਇੰਟ ਸੈਕਟਰੀ ਮਾਸਟਰ ਗੁਰਦੀਪ ਸਿੰਘ, ਖਜਾਨਚੀ ਮਹਿੰਦਰ ਸਿੰਘ ਸੋਹਲ, ਕਾਰਜਕਾਰਨੀ ਮੈਂਬਰ ਗੁਰਚਰਨ ਸਿੰਘ ਔਲਖ, ਦਿਆਲ ਸਿੰਘ ਔਲਖ ਹਰਜਗਵੰਤ ਸਿੰਘ ਪੋਪ, ਸੁਖਦੇਵ ਸਿੰਘ ਸੁੱਖਾ ਆਦਿ ਅਹੁੱਦੇਦਾਰ ਨਿਯੁਕਤ ਕੀਤੇ ਗਏ।ਮਹਾਰਾਜਾ ਰਣਜੀਤ ਸਿੰਘ ਖਾਲਸਾ ਟੈਕਨੀਕਲ ਕਾਲਜ ਬਠਿੰਡਾ ਵਿੱਚ ਪ੍ਰਧਾਨ ਹਰਜੋਗਿੰਦਰ ਸਿੰਘ ਐਡਵੋਕੇਟ, ਮੈਨੇਜਰ ਸੁਖਦੇਵ ਸਿੰਘ ਔਲਖ, ਸੈਕਟਰੀ ਚਰਨਜੀਤ ਸਿੰਘ ਭੋਲਾ ਰਾਠੋੜ, ਮੀਤ ਪ੍ਰਧਾਨ ਸਰਬਜੀਤ ਸਿੰਘ ਜੈਲਦਾਰ ਅਤੇ ਹਰਜਿੰਦਰ ਸਿੰਘ ਹੈਪੀ ਝੁੱਟੀ ਕਾ, ਜੁਆਇੰਟ ਸੈਕਟਰੀ ਸ਼ਿਵਕਰਨ ਸਿੰਘ ਸਿੱਧੂ, ਕਾਰਜਕਾਰਨੀ ਮੈਂਬਰ ਜੁਗਰਾਜ ਸਿੰਘ ਐਮ.ਸੀ., ਰੂਪ ਸਿੰਘ ਗੁਰੂ ਨਾਨਕ ਪੁਰਾ, ਆਤਮਾ ਸਿੰਘ ਡੇਅਰੀ ਵਾਲਾ, ਗੁਰਜੰਟ ਸਿੰਘ ਧੀਮਾਨ ਆਦਿ ਅਹੁੱਦੇਦਾਰ ਨਿਯੁਕਤ ਕੀਤੇ ਗਏ ਹਨ। ਇਹਨਾਂ ਕਮੇਟੀਆਂ ਨੇ ਆਪਣੇ ਆਪਣੇ ਚਾਰਜ ਸੰਭਾਲ ਲਏ ਹਨ।

Share.

About Author

Leave A Reply