ਪਿਤਾ ਦੀ ਯਾਦ ’ਚ ਪੌਦੇ ਲਗਾਏ

0


ਭਦੌੜ- ਰਾਕੇਸ਼ ਗਰਗ
ਪਿੰਡ ਨੈਣੇਵਾਲ ਵਿਖੇ ਬਣੇ ਪਾਰਕ ਵਿੱਚ ਸਵਰਗਵਾਸੀ ਚਰਨਜੀਤ ਸਿੰਘ ਰਿਟਾ:, ਪੰਜਾਬ ਹੋਮ ਗਾਰਡ ਦੀ ਯਾਦ ਵਿੱਚ ਉਹਨਾਂ ਦੀ ਪਤਨੀ ਬਲਜੀਤ ਕੌਰ, ਬੇਟੇ ਸੁਖਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਵੱਲੋਂ ਵੱਖ-ਵੱਖ ਕਿਸਮਾਂ ਦੇ ਫਲਦਾਰ ਪੌਦੇ, ਫੁੱਲਦਾਰ ਪੌਦੇ ਅਤੇ ਛਾਂਦਾਰ ਪੌਦੇ ਜਿਵੇਂ ਅਮਲਤਾਸ, ਗੁਲਮੋਹਰ, ਕਚਨਾਰ, ਟਕੋਮਾ, ਚਕਰੇਸ਼ੀਆਂ, ਸੁਖਚੈਨ, ਵਾਇਟ ਕਲੀ, ਕਨੇਰ, ਅਮਰੂਦ, ਜਾਮਨ, ਆਵਲਾ, ਅਰਜਨ, ਗੁਲਾਬ ਆਦਿ ਕਿਸਮਾਂ ਦੇ ਪੌਦੇ ਲਗਭਗ 150 ਦੇ ਕਰੀਬ ਲਗਾਏ ਹਨ। ਇਸ ਮੌਕੇ ਸਰਪੰਚ ਗੁਰਸੇਵਕ ਸਿੰਘ, ਪੰਚਾਇਤ ਮੈਂਬਰ ਜੀਵਨ ਸਿੰਘ, ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ, ਮਾ: ਹਰਵਿੰਦਰ ਸਿੰਘ, ਲਖਵੀਰ ਲੱਖਾ, ਰਜਿੰਦਰ ਰਾਜੂ ਮਨਰੇਗਾ ਮੇਟ, ਰੇਸ਼ਮ ਸਿੰਘ, ਗੁਲਾਰ ਸਿੰਘ, ਡੀ.ਸੀ. ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ ਨੇ ਵੀ ਸਵ: ਚਰਨਜੀਤ ਸਿੰਘ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪੌਦੇ ਲਗਾਏ।

Share.

About Author

Leave A Reply