ਨਵ-ਨਿਯੁਕਤ ਅਧਿਆਪਕਾਂ ਨੂੰ ਦੂਰ-ਦੁਰਾਡੇ ਭੇਜਣ ਦਾ ਸਤਾ ਰਿਹੈ ਡਰ

0


ਸਰਕਾਰ ਤੋਂ ਆਪਣਿਆਂ-ਆਪਣਿਆਂ ਜ਼ਿਲ੍ਹਿਆਂ ’ਚ ਸਟੇਸ਼ਨ ਦੇਣ ਦੀ ਮੰਗ
ਭਦੌੜ – ਰਾਕੇਸ਼ ਗਰਗ
3582 ਮਾਸਟਰ ਕਾਡਰ ਦੇ ਅਧਿਆਪਕਾਂ ਜਿੰਨ੍ਹਾਂ ਚੋਂ 2012 ਉਮੀਦਵਾਰਾਂ ਨੂੰ ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ 29 ਜੂਨ 2018 ਨੂੰ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਦੀ ਅਹਿਮ ਮੀਟਿੰਗ ਹੋਈ। ਜਿਸ ਚ ਸੂਬਾ ਪ੍ਰਧਾਨ ਮੈਡਮ ਅਨੂੰ ਬਾਲਾ, ਦਲਜੀਤ ਦਿੜ੍ਹਬਾ, ਸੂਬਾ ਸਕੱਤਰ ਸੁਖਵਿੰਦਰ ਲਹਿਰਾ ਉਚੇਚੇ ਤੌਰ ਤੇ ਪੁੱਜੇ। ਇਸ ਮੌਕੇ ਉਕਤ ਆਗੂਆਂ ਨੇ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨਵ-ਨਿਯੁਕਤ ਅਧਿਆਪਕਾਂ ਨੂੰ ਆਪਣੇ-ਆਪਣੇ ਜਿਲ੍ਹਿਆਂ ਦੇ ਖਾਲੀ ਪਏ ਸਟੇਸ਼ਨ ਦੀ ਬਜਾਏ ਘਰ ਤੋਂ ਦੂਰ ਬਾਰਡਰਾਂ ਦੇ ਸਕੂਲਾਂ ਚ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ 10,300 ਜਿਹੇ ਨਿਗੁਣੇ ਪੇ ਸਕੇਲ ਨਾਲ ਅਧਿਆਪਕਾਂ ਨੂੰ ਘਰਾਂ ਤੋਂ ਦੂਰ ਰਹਿ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਮੁਸ਼ਕਲ ਹੋ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦਿਆਂ ਟੈੱਟ ਪਾਸ ਕਰਕੇ ਅਧਿਆਪਕ ਬਣਨ ਦੇ ਯੋਗ ਹੋਏ ਹਾਂ ਅਤੇ ਸਾਨੂੰ ਸਾਡੀ ਆਰਥਿਕ ਦਸ਼ਾ ਸੁਧਰਨ ਦੀ ਉਮੀਦ ਬੱਝੀ ਸੀ ਪ੍ਰੰਤੂ ਜੇਕਰ ਸਰਕਾਰ ਨੇ ਅਜਿਹਾ ਕਦਮ ਉਠਾਇਆ ਤਾਂ ਅਸੀਂ ਆਰਥਿਕ ਤੌਰ ’ਤੇ ਹੋਰ ਟੁੱਟ ਜਾਵਾਂਗੇ। ਉਹਨਾਂ ਅਪੀਲ ਕੀਤੀ ਕਿ ਸਰਕਾਰ ਸਾਨੂੰ ਸਾਡੇ ਜਿਲ੍ਹਿਆਂ ਅੰਦਰ ਖਾਲੀ ਪਏ ਸਟੇਸ਼ਨਾਂ ਤੇ ਹੀ ਨਿਯੁਕਤ ਕਰੇ। ਇਸ ਮੌਕੇ ਮੇਜਰ ਸਿੰਘ, ਅਮਨਦੀਪ ਸਿੰਘ, ਡੀ.ਈ.ਐਫ਼. ਆਗੂ ਵਿਕਰਮਦੇਵ ਸਿੰਘ, ਰੁਪਿੰਦਰ ਗਿੱਲ ਆਦਿ ਹਾਜ਼ਰ ਸਨ।

Share.

About Author

Leave A Reply