ਨਵੀਂ ਬਨਣ ਵਾਲੀ ਸੜਕ ਦਾ ਕੰਮ ਖੁਸ਼ਬਾਜ ਜਟਾਣਾ ਨੇ ਕਰਵਾਇਆ ਸ਼ੁਰੂ

0


ਸੂਬਾ ਸਰਕਾਰ ਨੇ ਸੜਕਾਂ ਬਣਾਉਣ ਦੇ ਪ੍ਰਾਜੈਕਟ ਲਈ 14 ਕਰੋੜ ਰੁਪਏ ਕੀਤੇ ਜਾਰੀ : ਜਟਾਣਾ
ਤਲਵੰਡੀ ਸਾਬੋ – ਸਿੱਧੂ
ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਬੀਤੇ ਸਮੇਂ ਤੋਂ ਵਿਕਾਸ ਕਾਰਜਾਂ ਦੀ ਆਰੰਭੀ ਮੁਹਿੰਮ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਯਤਨਾਂ ਸਦਕਾਂ ਮਿਲੀ ਰਾਸ਼ੀ ਨਾਲ ਨੇੜਲੇ ਪਿੰਡਾਂ ਸੰਗਤ ਖੁਰਦ ਨੂੰ ਤਿਉਣਾ ਪੁਜਾਰੀਆਂ ਨਾਲ ਜੋੜਨ ਵਾਲੀ ਲ਼ਿੰਕ ਸੜਕ ਦੇ ਨਿਰਮਾਣ ਦਾ ਕੰਮ ਅੱਜ ਜਟਾਣਾ ਨੇ ਰੀਬਨ ਕੱਟ ਕੇ ਸ਼ੁਰੂ ਕਰਵਾ ਦਿੱਤਾ।ਜਿਸ ਨਾਲ ਉਕਤ ਪਿੰਡਾਂ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਕਤ ਕੰਮ ਦੀ ਸ਼ੁਰੂਆਤ ਕਰਵਾਉਣ ਤੋਂ ਬਾਅਦ ਪੱਤਰਕਾਰ ਵਾਰਤਾ ਦੌਰਾਨ ਜਟਾਣਾ ਨੇ ਕਿਹਾ ਕਿ ਹਲਕੇ ਦੇ ਕਈ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਦੀ ਹਾਲਤ ਅਤਿ ਖਸਤਾ ਹੋ ਗਈ ਸੀ ਜਿਸ ਕਾਰਣ ਉਨ੍ਹਾਂ ਵੱਲੋਂ ਪਿਛਲੇ ਸਮੇਂ ਵਿੱਚ ਪਿੰਡਾਂ ਦੇ ਕੀਤੇ ਦੌਰੇ ਦੌਰਾਨ ਲੋਕਾਂ ਨੇ ਇਹ ਮੁਸ਼ਕਿਲ ਉਨਾਂ ਸਾਹਮਣੇ ਰੱਖੀ ਸੀ ਤੇ ਉਨਾਂ ਨੇ ਅੱਗੇ ਉਕਤ ਸਮੱਸਿਆ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਸੀ। ਜਟਾਣਾ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਉਨਾਂ ਵੱਲੋਂ ਕੀਤੀ ਮੰਗ ਨੂੰ ਦੇਖਦਿਆਂ ਹਲਕੇ ਦੇ ਪਿੰਡਾਂ ਦੀਆਂ ਨਵੀਆਂ ਲਿੰਕ ਸੜਕਾਂ ਦੇ ਨਿਰਮਾਣ ਲਈ 14 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਤੇ ਜਲਦੀ ਹੀ ਬਾਕੀ ਦੀਆਂ ਲਿੰਕ ਸੜਕਾਂ ਦਾ ਕੰਮ ਵੀ ਸ਼ੁਰੂ ਕਰਵਾ ਦੇਣਗੇ।ਉਨਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀ ਰਹਿਣ ਦੇਣਗੇ। ਇਸ ਮੌਕੇ ਉਨਾਂ ਨਾਲ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਤੋਂ ਇਲਾਵਾ ਨਿੱਜੀ ਸਹਾਇਕ ਰਣਜੀਤ ਸੰਧੂ, ਗੁਰਪ੍ਰੀਤ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਕਿ੍ਰਸ਼ਨ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ, ਹਰਬੰਸ ਸਿੰਘ ਕੌਂਸਲਰ, ਅੰਮਿ੍ਰਤਪਾਲ ਗਰਗ, ਸੂਬਾ ਸਿੰਘ, ਲੀਲਾ ਸਿੰਘ, ਦਰਸ਼ਨ ਸੰਧੂ ਮਾਨਵਾਲਾ, ਦਿਲਪ੍ਰੀਤ ਜਗਾ ਰਾਮ ਤੀਰਥ ਮੈਂਬਰ ਟਰੱਕ ਯੁੂਨੀਅਨ, ਮਨਜੀਤ ਲਾਲੇਆਣਾ, ਸੱਤਪਾਲ ਲਹਿਰੀ, ਜਸਪਾਲ ਭਗਵਾਨਪੁਰਾ ਆਦਿ ਆਗੂ ਹਾਜਿਰ ਸਨ।

Share.

About Author

Leave A Reply