ਕਨੇਡਾ ਭਰ ਵਿੱਚ ਭੰਗ ਨੂੰ ਕਾਨੂੰਨੀ ਖੁੱਲ੍ਹ ਦੇਣ ਵਾਲਾ ਬਿਲ ਪਾਸ

0

ਕੈਲਗਰੀ – ਹਰਬੰਸ ਬੁੱਟਰ
ਕਨੇਡਾ ਭਰ ਵਿੱਚ ਭੰਗ ਅਤੇ ਭੰਗ ਤੋਂ ਬਣੇ ਪਦਾਰਥਾਂ ਦੀ ਵਿੱਕਰੀ ਨੂੰ ਕਾਨੂੰਨੀ ਮਾਨਤਾ ਦੇਣ ਸੰਬੰਧੀ ਸੰਸਦ ਵਿੱਚ ਲਿਬਰਲ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਿਲ ਸੀ-45 ਪਾਸ ਹੋ ਗਿਆ ਹੈ। ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕੌਮਨਜ਼’ ਨੇ ਇਸ ਨੂੰ ਪਹਿਲਾਂ ਹੀ ਪਾਸ ਕਰ ਦਿੱਤਾ ਸੀ ਅਤੇ ਹੁਣ ਇਸ ਉੱਤੇ ਸੈਨੇਟ ਵੱਲੋਂ ਵੀ ਮੋਹਰ ਲਗਾ ਦਿੱਤੀ ਗਈ ਹੈ। ਸੈਨੇਟ ਨੇ ਪਹਿਲਾਂ ਹਾਊਸ ਆਫ਼ ਕੌਮਨਜ਼ ਨੂੰ ਭੇਜੇ ਇਸ ਬਿੱਲ ਵਿੱਚ 46 ਤੋਂ ਵੱਧ ਤਰਮੀਮਾਂ ਕਰਨ ਦੀ ਸਿਫਾਰਿਸ਼ ਕੀਤੀ ਜਿਹਨਾਂ ਵਿੱਚੋਂ 13 ਸਿਫਾਰਿਸ਼ਾਂ ਨੂੰ ਸਰਕਾਰ ਨੇ  ਰੱਦ ਕਰ ਦਿੱਤਾ ਤੇ ਬਾਕੀ ਸਾਰੀਆਂ ਮੰਨ ਲਈਆਂ ਸਨ। ਇਸ ਮਗਰੋਂ ਸੈਨੇਟ ਵਿੱਚ 29 ਦੇ ਮੁਕਾਬਲੇ 52 ਵੋਟਾਂ ਨਾਮ ਇਸ ਨੂੰ ਪਾਸ ਕਰ ਦਿੱਤਾ ਗਿਆ। ਇਹ ਬਿਲ ਪਾਸ ਹੋਣ ਮਗਰੋਂ ਸ਼ਾਹੀ ਮਨਜ਼ੂਰੀ ਲਈ ਗਵਰਨਰ ਜਨਰਲ ਕੋਲ ਭੇਜ ਦਿੱਤਾ ਗਿਆ ਹੈ। ਅਗਲੇ 8 ਤੋਂ 12 ਹਫ਼ਤਿਆਂ ਵਿੱਚ ਭੰਗ ਅਤੇ ਭੰਗ ਤੋਂ ਬਣੇ ਪਦਾਰਥਾਂ ਦੀ ਵਿਕਰੀ ਵਾਲੇ ਸਟੋਰ ਸਾਰੇ ਦੇਸ਼ ਵਿੱਚ ਖੁੱਲ੍ਹ ਜਾਣਗੇ।  ਕਨੇਡਾ ਵਿੱਚ ਭੰਗ ਅਤੇ ਭੰਗ ਤੋਂ ਬਣੇ ਪਦਾਰਥਾਂ ਦੀ ਵਿੱਕਰੀ ਪਿਛਲੇ 90 ਸਾਲ ਤੋਂ ਕਾਨੂੰਨੀ ਪਾਬੰਦੀ ਹੇਠ ਸੀ। ਇਸ ਬਿੱਲ ਨੂੰ ਐਨਥਡੀਥਪੀਥ ਅਤੇ ਲਿਬਰਲਾਂ ਦਾ ਪੂਰਾ ਸਮਰਥਨ ਸੀ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਯਾਦ ਰਹੇ ਕਿ ਪਿਛਲੀਆਂ ਫੈਡਰਲ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜੇ ਉਹਨਾਂ ਦੀ ਸਰਕਾਰ ਬਣੀ ਤਾਂ ਉਹ ਭੰਗ ਅਤੇ ਭੰਗ ਤੋਂ ਬਣੇ ਪਦਾਰਥਾਂ ਦੀ ਵਿੱਕਰੀ ਨੂੰ ਕਾਨੂੰਨੀ ਤੌਰ ਉੱਤੇ ਖੋਲ੍ਹ ਦੇਣਗੇ ਅਤੇ ਹੁਣ ਲਿਬਰਲ ਸਰਕਾਰ ਨੇ ਆਪਣਾ ਚੋਣ ਵਾਦਾ ਪੂਰਾ ਕਰ ਦਿੱਤਾ ਹੈ।

Share.

About Author

Leave A Reply