ਸੰਪਾਦਕ ਬੁਖਾਰੀ ਦੀ ਮੌਤ ਦੌਰਾਨ ਮੱਦਦ ਕਰਨ ਵਾਲਾ ਚੌਥਾ ਸ਼ੱਕੀ ਵੀ ਦੋਸ਼ੀ?

0


ਸ੍ਰੀਨਗਰ (ਆਵਾਜ਼ ਬਿਊਰੋ)-ਸ਼ੱਕੀ ਵਿਅਕਤੀਆਂ ਵੱਲੋਂ ਬੀਤੀ ਸ਼ਾਮ ਜੰਮੂ ਕਸ਼ਮੀਰ ਵਿੱਚ ਸੀਨੀਅਰ ਪੱਤਰਕਾਰ ਅਤੇ ਸੰਪਾਦਕ ਸੁਜਾਤ ਬੁਖਾਰੀ ਦੇ ਕਤਲ ਨੂੰ ਲੈ ਕੇ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਉਹ ਸ਼ੱਕੀ ਵਿਅਕਤੀ ਵੀ ਦੋਸ਼ੀਆਂ ਵਿੱਚ ਸ਼ਾਮਲ ਹੋ ਸਕਦਾ ਹੈ, ਜੋ ਕਥਿਤ ਰੂਪ ਵਿੱਚ ਬੁਖਾਰੀ ਨੂੰ ਗੋਲੀ ਮਾਰਨ ਦੌਰਾਨ ਉਸ ਦੀ ਲਾਸ਼ ਕਾਰ ਵਿੱਚੋਂ ਕੱਢਣ ਲਈ ਸਥਾਨਕ ਲੋਕਾਂ ਦੀ ਮੱਦਦ ਕਰਦਾ ਵਿਖਾਈ ਦਿੰਦਾ ਹੈ। ਪੁਲਿਸ ਨੇ ਇਸ ਵਿਅਕਤੀ ਦੀ ਤਸਵੀਰ ਜਨਤਕ ਤੌਰ ਤੇ ਜਾਰੀ ਕਰਦਿਆਂ ਲੋਕਾਂ ਨੂੰ ਉਸ ਦੀ ਪਹਿਚਾਣ ਕਰਨ ਲਈ ਕਿਹਾ ਹੈ। ਪੱਤਰਕਾਰ ਨੂੰ ਗੋਲੀਆਂ ਮਾਰ ਕੇ ਮਾਰਨ ਦੌਰਾਨ ਉਸ ਦੇ ਦੋ ਗੰਨਮੈਨਾਂ ਦੀ ਵੀ ਮੌਤ ਹੋ ਗਈ ਸੀ। ਪੁਲਿਸ ਨੇ ਹਮਲਾਵਰ ਤਿੰਨ ਮੋਟਰ ਸਾਈਕਲ ਸਵਾਰਾਂ ਦੀ ਪਹਿਚਾਣ ਕਰ ਲੈਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚ ਅਬੂ ਓਸਾਮਾ, ਨਵੀਦ ਜੱਟ ਅਤੇ ਮਹਿਰਾਜੂਦੀਨ ਬੰਗਾਰੂ ਸ਼ਾਮਲ ਹਨ। ਪੁਲਿਸ ਇਨ੍ਹਾਂ ਦੀ ਤਲਾਸ਼ ਵਿੱਚ ਜੁੱਟ ਗਈ ਹੈ। ਚੌਥਾ ਸ਼ੱਕੀ ਵਿਅਕਤੀ ਸੋਸ਼ਲ ਮੀਡੀਆ ਵਿੱਚ ਸ਼ੇਅਰ ਹੋ ਰਹੀਆਂ ਤਸਵੀਰਾਂ ਅਤੇ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ। ਇਹ ਚੌਥਾ ਸ਼ੱਕੀ ਵਿਅਕਤੀ ਗੋਲੀਆਂ ਮਾਰਨ ਤੋਂ ਬਾਅਦ ਕਾਰ ਵਿੱਚੋਂ ਲਾਸ਼ ਕੱਢਣ ਦੌਰਾਨ ਮੱਦਦ ਕਰਦਾ ਵਿਖਾਈ ਦਿੰਦਾ ਹੈ। ਸਾਹਮਣੇ ਆਏ ਵੀਡੀਓ ਵਿੱਚ ਇਸ ਦੀ ਮੱਦਦ ਕਰਨ ਦੌਰਾਨ ਬੰਦੂਕ ਹੇਠਾਂ ਡਿੱਗ ਜਾਂਦੀ ਹੈ ਅਤੇ ਉਹ ਫੁਰਤੀ ਨਾਲ ਬੰਦੂਕ ਚੱਕ ਕੇ ਦੌੜਦਾ ਵਿਖਾਈ ਦੇ ਰਿਹਾ ਹੈ। ਰਾਈਜਿੰਗ ਕਸ਼ਮੀਰ ਨਾਂਅ ਦੀ ਅਖਬਾਰ ਦੇ ਸੰਪਾਦਕ ਅਤੇ ਪੱਤਰਕਾਰ ਸੁਜਾਤ ਬੁਖਾਰੀ ਦਾ ਕਤਲ ਕੀਤੇ ਜਾਣ ਦੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਹੋਰ ਕਈਆਂ ਨੇ ਨਿੰਦਾ ਕੀਤੀ ਹੈ।  ਪੱਤਰਕਾਰ ਬੁਖਾਰੀ ਦਾ ਅੱਜ ਉਸ ਦੇ ਜੱਦੀ ਪਿੰਡ ਬਾਰਾਮੂਲਾ ਖੇਤਰ ਦੇ ਕਰੇੜਾ ਵਿੱਚ ਸਸਕਾਰ ਕਰ ਦਿੱਤਾ ਗਿਆ। ਆਪਣੇ ਮੁੱਖ ਸੰਪਾਦਕ ਦਾ ਕਤਲ ਕੀਤੇ ਜਾਣ ਤੋਂ ਬਾਅਦ ਅੰਗਰੇਜ਼ੀ ਅਖਬਾਰ ਰਾਈਜਿੰਗ ਕਸ਼ਮੀਰ ਨੇ ਸ਼ੁੱਕਰਵਾਰ ਨੂੰ ਆਪਣਾ ਰੋਜਾਨਾ ਅੰਕ ਵੀ ਪ੍ਰਕਾਸ਼ਤ ਕੀਤਾ।

Share.

About Author

Leave A Reply