ਸਮੁੱਚਾ ਉੱਤਰੀ ਭਾਰਤ ਧੂੜ ਮਿੱਟੀ ਦੇ ਗੁਬਾਰ ਕਾਰਨ ਹਨ੍ਹੇਰੇ ਵਿੱਚ ਲਿਪਟਿਆ

0


*ਦੋ ਦਰਜਨ ਤੋਂ ਵੱਧ ਹਵਾਈ ਉਡਾਨਾਂ ਰੱਦ, ਲੋਕਾਂ ਨੂੰ ਸਾਹ ਲੈਣ ਵਿੱਚ ਵੀ ਆਈ ਪ੍ਰੇਸ਼ਾਨੀ
ਨਵੀਂ ਦਿੱਲੀ/ਚੰਡੀਗੜ੍ਹ/ਲੁਧਿਆਣਾ (ਬਲਵਿੰਦਰ ਸਿਆਣ)-ਪੱਛਮੀ ਖੇਤਰ ਵਿੱਚ ਮੌਸਮ ਦੀ ਗੜਬੜੀ ਕਾਰਨ ਰਾਜਸਥਾਨ ਤੋਂ ਆਈਆਂ ਧੂੜ ਭਰੀਆਂ ਹਨ੍ਹੇਰੀਆਂ ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਹੋਰ ਗਵਾਂਢੀ ਸੂਬਿਆਂ ਨੂੰ ਹਨ੍ਹੇਰੇ ਵਿੱਚ ਲਪੇਟ ਦਿੱਤਾ ਹੈ। ਬੀਤੇ ਕੱਲ੍ਹ ਤੋਂ ਹੀ ਧੂੜ ਦਾ ਇਹ ਬਣਨਾ ਸ਼ੁਰੂ ਹੋਇਆ ਗੁਬਾਰ ਅੱਜ ਕਈ ਥਾਵਾਂ ‘ਤੇ ਸੰਘਣੇ ਹਨ੍ਹੇਰੇ ਵਿੱਚ ਬਦਲ ਗਿਆ। ਇਸ ਕਾਰਨ ਜਿੱਥੇ ਲੋਕਾਂ ਨੂੰ ਕਈ ਥਾਵਾਂ ‘ਤੇ ਸਾਹ ਲੈਣ ਵਿੱਚ ਮੁਸ਼ਕਲਾਂ ਆਈਆਂ, ਉਸ ਦੇ ਨਾਲ ਹੀ ਚੰਡੀਗੜ੍ਹ ਅਤੇ ਦਿੱਲੀ ਏਅਰਪੋਰਟ ਤੋਂ ਦੋ ਦਰਜਨ ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਚੰਡੀਗੜ੍ਹ ਵਿੱਚ ਵੀਰਵਾਰ ਨੂੰ ਵੀ ਹਵਾਈ ਉਡਾਣਾਂ ਆ ਜਾਂ ਜਾ ਨਹੀਂ ਸਕੀਆਂ। ਪ੍ਰਦੂਸ਼Îਣ ਅਤੇ ਮੌਸਮ ਖਰਾਬ ਹੋਣ ਕਰਕੇ ਦਿੱਲੀ ਅਤੇ ਹਰਿਆਣਾ ਵਿੱਚ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ ਉੱਪਰ ਰੋਕ ਲਗਾ ਦਿੱਤੀ ਗਈ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੁਬਾਰ ਦੌਰਾਨ ਬਾਰਸ਼ ਦੀ ਸੰਭਾਵਨਾ ਹੈ। ਬਾਰਸ਼ ਤੋਂ ਬਾਅਦ ਹੀ ਇਹ ਧੂੜ ਮਿੱਟੀ ਦਾ ਗੁਬਾਰ ਖਤਮ ਹੋਵੇਗਾ। ਮੌਸਮ ਮਾਹਿਰਾਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਅਤੇ ਰਾਜਸਥਾਨ ਵਿੱਚ ਪਿਛਲੇ ਕਈ ਦਿਨਾਂ ਤੋਂ ਬਾਰਸ਼ ਨਹੀਂ ਹੋਈ, ਜਿਸ ਕਰਕੇ ਗਰਮ ਹਵਾਵਾਂ ਨਾਲ ਰੇਗਿਸਤਾਨ ਦੀ ਰੇਤ ਅਤੇ ਧੂੜ ਮਿੱਟੀ ਦੇ ਕਣ ਉੱਤਰ ਭਾਰਤ ਦੇ ਵਾਤਾਵਰਣ ਵਿੱਚ ਧੁੰਦ ਵਾਂਗ ਛਾਅ ਗਏ ਹਨ।  ਇਸ ਕਾਰਨ ਅਨੇਕਾਂ ਥਾਵਾਂ ‘ਤੇ ਹੁੰਮਸ, ਗਰਮੀ ਅਤੇ ਸਾਹ ਲੈਣ ਵਿੱਚ ਔਖ ਦੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ।  ਪ੍ਰਾਪਤ ਜਾਣਕਾਰੀ ਅਨੂਸਾਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਦੋ ਦਿਨਾ ਅੰਦਰ ਵੱਖ-2 ਜਿਲਿਆ ਅੰਦਰ ਬਰਸਾਤ ਹੋ ਸਕਦੀ ਹੈ ਅਤੇ ਉਸ ਨਾਲ ਇਹ ਧੂੜ ਖਤਮ ਹੋ ਜਾਵੇਗੀ ਜਿਸ ਨਾਲ ਰਹਤ ਮਿਲਣ ਦੀ ਉਮੀਦ ਹੈ ਅਤੇ ਸਕੂਲਾਂ ਵਿੱਚ ਬੱਚਿਆ ਨੂੰ ਛੂਟੀਆ ਹੋਣ ਕਾਰਨ ਉਹ ਵੀ ਇਸ ਦੀ ਚਪੇਟ ਤੋਂ ਬਚਣ ਲਈ ਘਰਾਂ ਤੋਂ ਬਾਹਰ ਨਹੀ ਨਿਕਲ ਰਹੇ ਮੋਸਮ ਵਿਭਾਗ ਮੁਤਾਬਿਕ ਅੱਜ ਰਾਤ ਸਮੇਂ ਵੀ ਬਰਸਾਤ ਹੋ ਸਕਦੀ ਹੈ ਜਿਸ ਨਾਲ ਸਵੇਰ ਤੱਕ ਮੋਸਮ ਸਾਫ ਹੋ ਸਕਦਾ ਹੈ।

Share.

About Author

Leave A Reply