ਐੱਚ-4 ਵੀਜਾ ਖਤਮ ਕਰਨ ‘ਤੇ ਅੜਿਆ ਅਮਰੀਕਾ

0


*ਹਜ਼ਾਰਾਂ ਭਾਰਤੀ ਔਰਤਾਂ ਨੂੰ ਹੋਵੇਗੀ ਮੁਸ਼ਕਲ
ਵਾਸ਼ਿੰਗਟਨ (ਆਵਾਜ਼ ਬਿਊਰੋ)-ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜਾ ਧਾਰਕਾਂ ਦੀਆਂ ਪਤਨੀਆਂ ਨੂੰ ਜਾਰੀ ਹੋਣ ਵਾਲਾ ਕੰਮਕਾਰੀ ਵੀਜਾ (ਵਰਕ ਪਰਮਿਟ) ਐੱਚ-4 ਵੀਜਾ ਖਤਮ ਕਰਨ ਦੀ ਫੜੀ ਹੋਈ ਅੜੀ ਅਮਰੀਕਾ ਵਿੱਚ ਰਹਿ ਰਹੀਆਂ ਹਜ਼ਾਰਾਂ ਭਾਰਤੀ ਔਰਤਾਂ ਦੀ ਜ਼ਿੰਦਗੀ ਅਸਥ-ਵਿਅਸਥ ਕਰ ਸਕਦਾ ਹੈ। ਮੌਜੂਦਾ ਸਮੇਂ ਟਰੰਪ ਪ੍ਰਸ਼ਾਸਨ ਐੱਚ-1-ਬੀ ਵੀਜਾ ਨੀਤੀ ਦੀ ਸਮੀਖਿਆ ਕਰ ਰਿਹਾ ਹੈ। ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਮਰੀਕੀ ਲੋਕਾਂ ਨੂੰ ਨੌਕਰੀਆਂ ਤੋਂ ਦੂਰ ਰੱਖਣ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕਾਂ ਨੂੰ ਨੌਕਰੀਆਂ ਤੇ ਰੱਖਣ ਲਈ ਕੰਪਨੀਆਂ ਇਸ ਵੀਜਾ ਨਿਯਮ ਦੀ ਦੁਰਵਰਤੋਂ ਕਰ ਰਹੀਆਂ ਹਨ। ਐੱਚ-1ਬੀ ਵੀਜਾ-1 ਗੈਰ-ਪ੍ਰਵਾਸੀ ਵੀਜਾ ਜੋ ਕਿ ਅਮਰੀਕੀ ਕੰਪਨੀਆਂ ਨੂੰ ਕੁੱਝ ਵਿਸ਼ੇਸ਼ ਖੇਤਰਾਂ ਵਿੱਚ ਵਿਦੇਸ਼ੀ ਮੁਲਾਜ਼ਮਾਂ ਨੂੰ ਭਰਤੀ ਕਰਨ ਦੀ ਇਜਾਜਤ ਦਿੰਦਾ ਹੈ। ਇਹ ਵੀਜਾ ਭਾਰਤੀ ਪੇਸ਼ੇਵਰਾਂ ਵਿਚਾਲੇ ਬਹੁਤ ਹਰਮਨ ਪਿਆਰਾ ਹੈ। ਐੱਚ-4 ਵੀਜਾ, ਐੱਚ-1ਬੀ ਵੀਜਾ ਧਾਰਕਾਂ ਨਾਲ ਸਬੰਧਤ  ਪਤੀ ਜਾਂ ਪਤਨੀ ਨੂੰ ਜਾਰੀ ਕੀਤਾ ਜਾਂਦਾ ਹੈ। ਗ੍ਰਹਿ ਵਿਭਾਗ ਅਨੁਸਾਰ ਐੱਚ-4 ਆਸ਼ਰਿਤ ਪਤੀ ਜਾਂ ਪਤਨੀ ਦੇ ਕੰਮਕਾਜੀ  ਪਰਮਿਟ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਨਾਲ ਸਭ ਤੋਂ ਵੱਧ ਭਾਰਤੀ-ਅਮਰੀਕੀ ਔਰਤਾਂ ਪ੍ਰਭਾਵਤ ਹੋਣਗੀਆਂ, ਜਿਨ੍ਹਾਂ ਨੇ ਓਬਾਮਾ ਸਾਸ਼ਨ ਕਾਲ ਵਿੱਚ ਦਾਖਲ ਹੋਏ ਇਸ ਨਿਯਮ ਦੇ ਤਹਿਤ ਅਮਰੀਕਾ ਵਿੱਚ ਨੌਕਰੀਆਂ ਹਾਸਲ ਕੀਤੀਆਂ ਹਨ।

Share.

About Author

Leave A Reply