ਸਵੱਛ ਭਾਰਤ ਅਭਿਆਨ ਤਹਿਤ ਸਫਾਈ ਕੀਤੀ

0


ਸਰਦੁਲਗੜ੍ਹ / ਰਣਜੀਤ ਗਰਗ
ਭਾਰਤੀ ਜਨਤਾ ਪਾਰਟੀ ਮੰਡਲ ਸਰਦੂਲਗੜ੍ਹ ਵੱਲੋਂ ਸਹਿਰ ਦੇ ਪੁਰਾਣੇ ਸਿਨੇਮਾ ਰੋੜ ਤੇ ਸਫਾਈ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਬੀ.ਜੇ.ਪੀ. ਵਾਈਸ ਪ੍ਰਧਾਨ ਪਵਨ ਜੈਨ ਐੈਮ.ਸੀ. ਨੇ ਦੱਸਿਆ ਕਿ ਸਵੱਛ ਭਾਰਤ ਅਭਿਆਨ ਤਹਿਤ ਸਹਿਰ ਦੇ ਪੁਰਾਣਾ ਸਿਨੇਮਾ ਰੋੜ ਤੇ ਸੀਨੀਅਰ ਸਿਟੀਜਨ ਐਸੋਸੀਏਸਨ ਅਤੇ ਭਾਜਪਾ ਮੰਡਲ ਸਰਦੂਲਗੜ੍ਹ ਵੱਲੋਂ ਸਫਾਈ ਕੀਤੀ ਗਈ। ਇਸ ਤਰ੍ਹਾਂ ਦੀ ਮੁਹਿੰਮ ਹੋਰਨਾਂ ਵਾਰਡਾਂ ਵਿੱਚ ਵੀ ਚਲਾਈ ਜਾਵੇਗੀ। ਤਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਨੂੰ ਪੂਰਾ ਕੀਤਾ ਜਾ ਸਕੇ। ਅਤੇ ਸਰਦੂਲਗੜ੍ਹ ਸਹਿਰ ਨੂੰ ਲੋਕਾਂ ਦੇ ਸਹਿਯੋਗ ਨਾਲ ਸਾਫ ਸੁਥਰਾ ਰੱਖਿਆ ਜਾ ਸਕੇ। ਇਸ ਮੌਕੇ ਸੀਨੀਅਰ ਸਿਟੀਜਨ ਦੇ ਪ੍ਰਧਾਨ ਸਤੀਸ ਲਹਿਰੀ ਰਿਟਾਇਰ ਐੱਸ.ਡੀ.ਓ. ਸੱਤਪਾਲ ਅਤੇ ਰਿਟਾਇਰ ਲੈਕਚਰਾਰ ਮਾਸਟਰ ਸਤਪਾਲ ਭਾਜਪਾ ਮੰਡਲ ਪ੍ਰਧਾਨ ਪ੍ਰੇਮ ਕੁਮਾਰ ਗਰਗ,ਵਾਈਸ ਪ੍ਰਧਾਨ ਪਵਨ ਜੈਨ ਜਿਲ੍ਹਾ ਕਿਸਾਨ ਮੋਰਚਾ ਪ੍ਰਧਾਨ ਜਸਵੰਤ ਸਿੰਘ ਰਾਜਰਾਣਾ, ਓਮਪ੍ਰਕਾਸ ਸਰਮਾ, ਸੋਨੂੰ ਸੋਕਰਾਂ ਵਾਲਾ, ਘੱਟ ਗਿਣਤੀ ਮੋਰਚਾ ਪ੍ਰਧਾਨ ਪੱਪੂ ਖਾਨ, ਸਫਾਈ ਸੇਵਕ ਘਣ ਸਾਮ, ਆਦਿ ਹਾਜਿਰ ਸਨ।

Share.

About Author

Leave A Reply