ਗੁਰਮਤਿ ਸਿਰਜਣਾ ਕੈਂਪ ਵਿੱਚ ਬੱਚਿਆਂ ਨੇ ਦਿਖਾਈ ਵਧੀਆ ਕਾਰਗੁਜ਼ਾਰੀ

0

ਝਬਾਲ J ਕਿਰਪਾਲ ਸਿੰਘ ਸੋਹਲ
ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਛਤਰ ਛਾਇਆ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੁ ਹਰਿ ਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ ਝਬਾਲ ਦੇ ਬੱਚੇ ਸਮੇਂ ਸਮੇਂ ਤੇ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਉਂਦੇ ਰਹਿੰਦੇ ਹਨ।ਬੀਤੇ ਦਿਨੀਂ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ ਗੋਲਡਨ ਐਵੀਨਿਊ ਅੰਮ੍ਰਿਤਸਰ ਵਿਖੇ 6 ਜੂਨ ਤੋਂ ਲੈ ਕੇ 9 ਜੂਨ ਤੱਕ ਗੁਰਮਿਤ ਸਿਰਜਣਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਝਬਾਲ ਸਕੂਲ ਦੇ 11 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਦੱਸਵੀਂ ਜਮਾਤ ਦਾ ਗੁਰਬਾਜ ਸਿੰਘ ਬੈਸਟ ਕੈਂਪਰ ਅਤੇ ਅੱਠਵੀਂ ਜਮਾਤ ਦੀ ਤਰਨਪ੍ਰੀਤ ਕੌਰ ਨੇ ਬੈਸਟ ਲਿਸਨਰ ਦਾ ਖਿਤਾਬ ਜਿੱਤ ਕੇ ਝਬਾਲ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ।ਇਸ ਕੈਂਪ ਵਿੱਚ ਸਿੱਖ ਧਰਮ ਨਾਲ ਸੰਬੰਧਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਦੇ ਤਹਿਤ ਗੁਰਬਾਣੀ,ਸਿੱਖ ਇਤਿਹਾਸ ਤੇ ਸਿੱਖ ਰਹਿਤ ਮਰਿਆਦਾ,ਖੇਡਾਂ,ਸਿਹਤ ਆਦਿ ਵਿਸ਼ਿਆ ਤੇ ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ, ਸਿੰਘ ਬ੍ਰਦਰਜ਼, ਗਿ. ਕੇਵਲ ਸਿੰਘ, ਸ.ਹਰਬੰਸ ਸਿੰਘ ਕਾਲਰਾ,ਸ. ਰਮਨੀਕ ਸਿੰਘ ਫਰੀਡਮ (ਮੈਂਬਰਇੰਚਾਰਜ,ਝਬਾਲ),ਡਾ. ਅਰੀਦਮਨ ਸਿੰਘ ਮਾਹਲ (ਮੈਂਬਰਇੰਚਾਰਜ,ਸੁਰਸਿੰਘ) ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਨੇ ਦੋਵਾਂ ਬੱਚਿਆਂ ਨੂੰ 500-500 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ।ਹਰੀ ਸਿੰਘ (ਮੈਂਬਰਇੰਚਾਰਜਜੀ.ਟੀ.ਰੋਡ), ਕੁਲਜੀਤਸਿੰਘ,ਸੰਤੋਖ ਸਿੰਘ ਸੇਠੀ, ਤੇ ਸੁਖਦੇਵ ਸਿੰਘ ਨੇ ਬੱਚਿਆਂ ਨੂੰ ਸਨਮਾਨਿਤ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ।ਗੁਰਬਾਜ ਸਿੰਘ ਵਿਦਿਆਰਥੀ ਦੀ ਚੀਫ਼ ਖ਼ਾਲਸਾ ਦੀਵਾਨ ਵੱਲੋਂ ਫੀਸ ਮੁਆਫੀ ਦਾ ਐਲਾਨ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਮੈਡਮ ਉਰਮਿੰਦਰ ਕੌਰ ਜੀ,ਹੈੱਡ ਮਿਸਟਰਸ ਬਲਵਿੰਦਰ ਕੌਰ ਅਤੇ ਧਾਰਮਿਕ ਸਿੱਖਿਆ ਦੇ ਅਧਿਆਪਕ ਹਰਪਾਲ ਸਿੰਘ ਨੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਦੀ ਵਧਾਈ ਦਿੰਦਿਆਂ ਭਵਿੱਖ ਵਿੱਚ ਧਾਰਮਿਕ ਖੇਤਰ ਵਿੱਚ ਵੀ ਅਜਿਹੀਆਂ ਪ੍ਰਾਪਤੀਆਂ ਕਰਨ ਦਾ ਆਸ਼ੀਰਵਾਦ ਦਿੱਤਾ ।

Share.

About Author

Leave A Reply